Challa

ਗੋਰੇ-ਗੋਰੇ ਹੱਥਾਂ ਦੀ ਉਂਗਲੀ 'ਚ ਛੱਲਾ
ਮੇਰੇ ਪਿਆਰ ਦੀ ਗਵਾਹੀ ਭਰਦਾ
ਹਾਰਦਾ ਐ ਦਿਲ ਤੈਥੋਂ, ਤੈਨੂੰ ਵੀ ਐ ਪਤਾ
ਮੁੰਡਾ ਕਿੰਨਾ ਐ ਤੇਰੇ 'ਤੇ ਮਰਦਾ

ਇਸ਼ਕ ਅਵੱਲਾ ਤੇਰਾ ਕਰਦਾ ਐ ਝੱਲਾ ਮੈਨੂੰ
ਜ਼ਮਾਨੇ ਪਿੱਛੇ ਲੱਗ ਕੇ ਛੱਡਜੀਂ ਨਾ ਕੱਲਾ ਮੈਨੂੰ
ਪਾਈ ਨਾ ਤੂੰ ਦੂਰੀਆਂ, ਜੇ ਹੋਣ ਮਜ਼ਬੂਰੀਆਂ
ਵਿਛੋੜਿਆਂ ਤੋਂ ਦਿਲ ਡਰਦਾ

ਗੋਰੇ-ਗੋਰੇ ਹੱਥਾਂ ਦੀ ਉਂਗਲੀ 'ਚ ਛੱਲਾ
ਮੇਰੇ ਪਿਆਰ ਦੀ ਗਵਾਹੀ ਭਰਦਾ
ਹਾਰਦਾ ਐ ਦਿਲ ਤੈਥੋਂ, ਤੈਨੂੰ ਵੀ ਐ ਪਤਾ
ਮੁੰਡਾ ਕਿੰਨਾ ਐ ਤੇਰੇ 'ਤੇ ਮਰਦਾ

ਚਿਰਾਂ ਦੀ ਸੀ ਰੀਝ ਚੰਨਾ, ਤੈਨੂੰ ਮੈਂ ਤਾਂ ਪਾਉਣਾ ਵੇ
ਬਣਕੇ Queen ਤੇਰੀ ਜ਼ਿੰਦਗੀ 'ਚ ਆਉਣਾ ਵੇ
ਵੇਖ ਲੇ ਵੇ ਰੀਝਾਂ ਸੱਭ ਹੋਈਆਂ ਅੱਜ ਪੂਰੀਆਂ
ਇੱਕ ਹੋ ਗਏ ਅਸੀਂ, ਦੂਰ ਹੋ ਗਈਆਂ ਨੇ ਦੂਰੀਆਂ
ਹੋ ਗਈਆਂ ਨੇ ਦੂਰੀਆਂ (ਹੋ ਗਈਆਂ ਨੇ ਦੂਰੀਆਂ)

ਮਿਲ ਜਾਂਦਾ ਚੈਨ ਸਾਰੀ ਜ਼ਿੰਦਗੀ ਦਾ ਮੈਨੂੰ
ਜਦੋਂ ਕਮਲੀ ਦਾ ਹੱਥ ਫੜ੍ਹਦਾ, ਹਾਏ
ਗੋਰੇ-ਗੋਰੇ ਹੱਥਾਂ ਦੀ ਉਂਗਲੀ 'ਚ ਛੱਲਾ
ਮੇਰੇ ਪਿਆਰ ਦੀ ਗਵਾਹੀ ਭਰਦਾ

ਮੁੱਖੜੇ ਦਾ ਨੂਰ ਉਹਦਾ, ਦਿੰਦਾ ਐ ਸਰੂਰ ਉਹਦਾ
ਟੰਗ ਜਾਂਦੀ ਸੂਲੀ ਤੱਕ, ਕੋਈ ਨਾ ਕਸੂਰ ਓਹਦਾ
ਟੰਗ ਜਾਂਦੀ ਸੂਲੀ ਤੱਕ, ਕੋਈ ਨਾ ਕਸੂਰ ਓਹਦਾ
ਲਫਜ਼ ਮੁੱਕ ਜਾਂਦੇ ਓਹਦੀ ਕਰਦੇ ਤਾਰੀਫ਼
ਉਹਨੂੰ ਚੰਨ ਵੀ ਸਲਾਮਾਂ ਕਰਦਾ

ਗੋਰੇ-ਗੋਰੇ ਹੱਥਾਂ ਦੀ ਉਂਗਲੀ 'ਚ ਛੱਲਾ
ਮੇਰੇ ਪਿਆਰ ਦੀ ਗਵਾਹੀ ਭਰਦਾ



Credits
Writer(s): Gur Sidhu
Lyrics powered by www.musixmatch.com

Link