Tur Chali Jindriye

ਹੋ ਟਿੰਡ ਖੂੰਹ ਦੀ ਵਾਂਗੂ ਤੂੰ ਆਈ ਸੀ ਖੜਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ

ਨਹਾ ਧੋ ਕੇ ਤੇਰਾ ਅੱਜ ਬੱਦਲ਼ਿਆਂ ਬਾਣਾ
ਤੇਰਾ ਹੱਸਦਾ-ਖੇਡਦਾ ਉੱਡ ਗਿਆ ਭੋਰ ਨਿਮਾਣਾ
ਅੱਡ ਹੋ ਗਿਆ ਪਿੰਜਰਾ ਨੀ ਰੂਹ ਤੇਰੀ ਭੜਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ

ਤੈਨੂੰ ਧੁਰ ਦਰਗਾਹੋਂ ਨੀ ਜਦੋਂ ਮਿਲਿਆ ਤਾਰਾ
ਤੇਰੀ ਚੱਕ ਲਈ ਡੋਲੀ ਨੀ ਰਲ਼ ਚਾਰ ਕੁਹਾਰਾ
ਓ, ਮੰਨਾ ਮੋਹੀ ਰੋਈ ਨੀ ਤੂੰ ਅੱਖੀਆਂ ਭਰਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ

ਤੈਨੂੰ ਵਿਦਾ ਕਰਨ ਨੂੰ ਨੀ ਸਾਕ ਕਬੀਲੇ ਜੁੜ ਗਏ
ਪਿੱਛੇ ਮੁੜ ਨਾ ਦੇਖਿਆਂ ਨੀ ਜਿਹੜੇ ਛੱਡ ਕੇ ਤੁਰ ਗਏ
ਹਾਏ ਰਾਖ ਤੇਰੀ ਨੂੰ ਫੋਲ ਲੈਣਗੇ ਭਲਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ

ਅੱਜ ਅੰਬਰ ਛੂਹ ਦੀਆਂ ਨੀ ਚੰਦਨ ਦੀਆਂ ਲਾਟਾ
ਪੈ ਗਈ ਲੰਮੀਆਂ ਟਾਹਣ ਕੇ ਨੀ ਸਭ ਮੁਕ ਗਈਆ ਬਾਟਾ
ਹਿਕ ਤੇ ਚਮਕੀਲੇ ਓਏ ਕੀ ਲੈ ਗਿਆ ਧਰ ਕੇ
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ



Credits
Writer(s): Amar Singh Chamkila
Lyrics powered by www.musixmatch.com

Link