Phulkari

Gold ਦਾ ਕੋਕਾ ਇੱਕ ਵੇ
ਇੱਕ ਬਣਦਾ ਐ ਜੋੜਾ ਵਾਲ਼ੀਆਂ ਦਾ
ਜਦੋਂ ਤੇਰਾ ਮੰਨ ਕੀਤਾ ਓਦੋਂ ਲੈ ਦਈਂ ਵੇ
ਕੋਈ ਮਸਲਾ ਨਹੀਂ ਜੱਟਾ ਕਾਹਲ਼ੀਆਂ ਦਾ

ਵੇ ਪਰੀਆਂ ਜਿਹੀ ਨਾਰ ਤੇਰੀ ਵੇ
ਰੱਖ ਅੱਲ੍ਹੜ ਦਾ ਸੀਨਾ ਵੇ ਤੂੰ ਠਾਰ ਕੇ

ਓ, ਲੈਦੇ ਫ਼ੁੱਲਕਾਰੀ ਜੱਟੀ ਨੂੰ
ਆਜੂੰ ਮਿਲਣ ਬੁੱਕਲ ਜੱਟਾ ਮਾਰ ਕੇ
ਓ, ਲੈਦੇ ਫ਼ੁੱਲਕਾਰੀ ਜੱਟੀ ਨੂੰ
ਆਜੂੰ ਮਿਲਣ ਬੁੱਕਲ ਜੱਟਾ ਮਾਰ ਕੇ, ਹਾਂ

ਦੋ ਆਪ ਲਈ ਲਿਆਇਆ, ਬੱਲੀਏ
ਦੋ ਯਾਰਾਂ ਲਈ ਲਿਆਇਆ ਕੱਲ੍ਹ rifle'an
ਖੂਨ ਵਾਲ਼ੀ ਫ਼ਿਰੇ ਜੱਟ ਖੇਤੀ ਕਰਦਾ
ਕਾਹਤੋਂ ਪਿਆਰ ਵਾਲ਼ੀ ਬੀਜਦੀ ਐ ਫ਼ਸਲਾਂ?

ਹੋ, ਪਿਆਰ ਵਾਲ਼ੀ ਖੁੱਲ੍ਹ ਨਾ ਦੇਵੇ
ਜਿਹੜਾ ਰੱਖਦਾ ਐ magazine ਚਾੜ੍ਹ ਕੇ

ਅਸਲੇ ਨਾ' ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾ' ਕਰੇ ਆਸ਼ਕੀ
ਹੋ, ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ, ਹਾਂ

ਹੋ, ਚੜ੍ਹਦੀ ਜਵਾਨੀ ਵਿੱਚ, ਸੋਹਣੀਏ
ਮਹਿੰਗੇ ਪੈਣਗੇ ਯਾਰਾਨੇ ਜੱਟ ਨਾਲ਼ ਨੀ
ਹੋ, ਐਨੇ ਕੁ ਤਾਂ ਵੈਰ ਪਹਿਲਾਂ ਹੀ ਚੱਲਦੇ
ਬਿੱਲੋ, ਪੁੱਛਿਆ ਨਹੀਂ ਜਾਣਾ ਤੇਰਾ ਹਾਲ ਨੀ

ਰੰਧਾਵਿਆ, ਤੂੰ ਵੈਰੀ ਲੱਭਦੈ
ਵੇ ਮੈਂ ਫ਼ਿਰਦੀਆਂ ਰੂਪ ਨੂੰ ਨਿਖਾਰ ਕੇ

ਅਸਲੇ ਨਾ' ਕਰੇ ਆਸ਼ਕੀ
ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ
ਅਸਲੇ ਨਾ' ਕਰੇ ਆਸ਼ਕੀ
ਹੋ, ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ, ਹਾਂ

ਹੋ, ਫ਼ਿਕਰਾਂ ਨੇ ਖਾ ਲਈ ਮੁਟਿਆਰ ਵੇ
ਜਿਹੜੇ ਚੰਨਾ ਫ਼ਿਰਦਾ ਐ route ਵੇ
ਵੇ ਤੇਰੇ ਇਹ ਗੰਡਾਸਿਆਂ ਨਾਲ਼ੋਂ
ਮਹਿੰਗੇ ਨਹੀਓਂ ਜੱਟੀ ਦੇ ਹਾਏ ਸੂਟ ਵੇ

ਹੋ, Micheal ਤਾਂ ਕੱਬਾ, ਸੋਹਣੀਏ
ਬਸ ਤੇਰੇ ਲਈ ਸ਼ਰੀਫ਼ੀ ਬੈਠਾ ਧਾਰ ਕੇ

ਓ, ਲੈਦੇ ਫੁੱਲਕਾਰੀ ਜੱਟੀ ਨੂੰ
ਆਜੂੰ ਮਿਲਣ ਬੁੱਕਲ ਜੱਟਾ ਮਾਰ ਕੇ
ਅਸਲੇ ਨਾ' ਕਰੇ ਆਸ਼ਕੀ
ਹੋ, ਜੱਟ ਲੋਈ ਦੀ ਬੁੱਕਲ ਬਿੱਲੋ ਮਾਰ ਕੇ, ਹਾਂ



Credits
Writer(s): Narender Singh, Varinder Verma
Lyrics powered by www.musixmatch.com

Link