Haaye Dilliye

ਸੀ ਵੱਟਾਂ ਉੱਤੇ ਖੜਦੇ ਜੋ ਹੱਕਾਂ ਲਈ ਖੜੇ ਨੇ
ਧਰਤੀ ਪੰਜਾਬ ਦੀ ਨੇ ਦੁੱਖ ਸਹੇ ਬੜੇ ਨੇ
ਕਦੇ ਠੰਢ ਵਿੱਚ ਠਰੇ ਤੇ ਕਦੇ ਧੂਪਾਂ ਵਿੱਚ ਸੜੇ ਨੇ
ਕਿਤੀ ਧੱਕੇਸ਼ਾਹੀ ਹੋਵੇ ਹਿੱਕ ਤਾਣ ਕੇ ਉਹ ਅੜੇ ਨੇ

ਸੱਦ ਕੇ ਪਰੋਣੇ ਆਪਣੇ ਤੂੰ ਘਰ ਨੀ ਕਾਹਤੋਂ ਬੂਹੇ ਭੇੜ ਦੀ

ਇਹ ਤਾਂ ਕੱਲਾ ਕੱਲਾ ਸਵਾ ਲੱਖ ਉੱਤੇ ਭਾਰੀ ਏ
ਨੀ ਤੂੰ ਕੀ ਨੂੰ ਛੇਡਦੀ

ਲਾਕੇ ਮੌਤ ਦੇ ਸਿਹਰੇ, ਪਾਕੇ ਚਾਰੋ ਪਾਸੇ ਘੇਰੇ
ਚੱਲੇ ਦਿੱਲੀ ਵਿਆਉਣ ਨੂੰ
ਲਾਵੇ ਹੱਕਾਂ ਤੇ ਪਾਬੰਦੀ, ਢਾਵੇ ਜੁਲਮ ਦਾ ਕਹਿਰ
ਕਾਹਦੀ ਹੋਈ ਜਵਾਨ ਤੂੰ

ਜੋਤ ਦੀ ਕਲਮ ਨੀ ਵੰਗਾਰ ਦੀ ਐ ਤੈਨੂੰ
ਕਾਹਤੋਂ ਅੱਖਾਂ ਫੇਰ ਦੀ

ਇਹ ਤਾਂ ਕੱਲਾ ਕੱਲਾ ਸਵਾ ਲੱਖ ਉੱਤੇ ਭਾਰੀ ਏ
ਨੀ ਤੂੰ ਕੀ ਨੂੰ ਛੇੜਦੀ
ਤੇਰੇ ਹਾਕਮਾਂ ਦੇ ਥੱਲੋਂ ਪੱਟ ਤੱਖਤ ਲਿਆਏ
ਜਿਨਾਂ ਨਾਲ ਖੇੜਦੀ

ਮਿੱਟੀ ਦੇ ਆ ਪੁੱਤ ਤੈਨੂੰ ਮਿੱਟੀ ਚ' ਮਿਲਾਂਦਾਗੇਂ
ਜੁੱੜਗੱ ਜੇ ਹੱਥ ਤੈਨੂੰ ਜੋਰ ਵੀ ਦਿਖਾਦਾਗੇਂ
ਹੱਕ ਦੀ ਆ ਮੰਗਦੇ ਨਾ ਮੰਗਦੇ ਹਰਾਮ ਦੀ
ਸਾਡਾ ਗੱਲਾ ਘੁੱਟ ਨੀੰਦ ਸੋਵੇਂ ਤੂੰ ਅਰਾਮ ਦੀ

ਸੁੱਤਿਆ ਨੂੰ ਨੀਦਾਂ ਚੋਂ ਜਗਾਉਣਾ ਜਾਣਦੀ ਇਹ ਨਸਲ ਐ ਸ਼ੇਰ ਦੀ

ਇਹ ਤਾਂ ਕੱਲਾ ਕੱਲਾ ਸਵਾ ਲੱਖ ਉੱਤੇ ਭਾਰੀ ਏ
ਨੀ ਤੂੰ ਕੀ ਨੂੰ ਛੇੜਦੀ



Credits
Writer(s): V Grooves
Lyrics powered by www.musixmatch.com

Link