Tennu Ni Khabran

ਤੈਨੂੰ ਨੀ ਖ਼ਬਰਾਂ, ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ
ਮਿੱਠਾ ਮਿੱਠਾ ਦੇ ਗਈਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ
ਮੌਤ ਬਣ ਜਾਵੀਂ, ਮੇਰੇ ਕੋਲ ਆਵੀਂ, ਮੈਂ ਗਲ ਤੈਨੂੰ ਲਾਊਂਗਾ
ਚਾਹੇ ਕੋਈ ਲੁੱਟੇ ਕੁੱਟੇ ਪਿੱਟੇ, ਨੀ ਜੋ ਵੀ ਮੁੱਲ ਲੱਗੇ

ਤੇਰਾ ਚਿਹਰਾ ਰੱਬ ਹੈ ਮੇਰਾ, ਦੇਖਦਾ ਰਹਿਨਾ ਮੈਂ
ਤੂੰ ਵੀ ਕਦੇ ਤੱਕ ਲੈ ਨੀ ਦਿਲ ਮੇਰਾ ਰੱਖ ਲੈ, ਤੇਰਾ ਕੀ ਮੁੱਲ ਲੱਗੇ?
ਤੇਰੇ ਪਿੰਡ ਗੇੜਾ ਛੱਡਾਂ ਦਿਨ ਕਿਹੜਾ, ਕਿ ਦਿਲ ਜਿਹਾ ਲਗਦਾ ਨਈਂ
ਅੱਖਾਂ ਨਾਲ ਲਿਖਦੀ ਜਦੋਂ ਨਈਂ ਦਿਖਦੀ, ਹੋ ਗਈ ਕੋਈ ਭੁੱਲ ਲੱਗੇ
ਜਦੋਂ ਤੂੰ ਹੱਸਦੀ, ਦਿਲਾਂ ਵਿਚ ਧਸਦੀ, ਜਾਨ ਕੱਢ ਲੈਨੀ ਐਂ
ਸੋਹਣੀ ਸੋਹਣੀ ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ

PUDA ਦੀ ਸੜਕ ਤੇ accident ਬੜਾ decent ਹੋਇਆ
ਮੈਂ ਤੁਰਿਆ ਤੁਰਿਆ, ਰੇਤ ਬਣ ਭੁਰਿਆ, ਹਨ੍ਹੇਰੀ ਗਈ ਝੁੱਲ ਲੱਗੇ
Fortis ਕੋਲੇ ਕਿੰਨੇ ਦਿਲ ਰੋਲੇ, ਚੌਂਕ ਤੇ ਮੈਂ ਖੜ੍ਹਦਾ
ਜਦੋਂ ਤੂੰ ਤੱਕਿਆ, ਗਿਆ ਮੈਂ ਚੱਕਿਆ, ਨੀ ਮਿਲ ਗਈ ਖੁੱਲ ਲੱਗੇ
ਅੱਖਾਂ ਮਾਸੂਮ ਚ ਨਾ-ਮਾਲੂਮ ਜਿਹਾ ਸੂਰਮਾ ਪਾਇਆ
ਸ਼ਾਂਤ ਸੀ ਝੀਲ, ਹੋਇਆ ਇੰਝ feel ਹੋਈ ਹਿਲਜੁੱਲ ਲੱਗੇ
ਸ਼ਹਿਦ ਤੋਂ ਮਿੱਠੀਆਂ ਲਿਖੂੰਗਾ ਚਿੱਠੀਆਂ, ਤੂੰ ਪੜ੍ਹ ਬੱਸ ਵਿਚ ਬਹਿ ਕੇ
ਇੱਕ ਇੱਕ ਅੱਖਰ ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ

ਤੇਰੀ ਆਵਾਜ਼ ਜਿਵੇਂ ਕੋਈ ਸਾਜ਼, ਸੁਨਣ ਨੂੰ ਦਿਲ ਕਰਦੈ
ਮੈਂ ਤੈਨੂੰ ਮਨਾਵਾਂ, ਕਿਵੇਂ ਉੱਡ ਆਵਾਂ?, ਕਿਵੇਂ ਕੋਈ ਟੁੱਲ ਲੱਗੇ?
ਕਿੰਨਾ ਚਿਰ ਚੋਰੀ-ਚੋਰੀ ਸ਼ੀਸ਼ੇ ਦੀ ਮੋਰੀ ਸਾਥ ਦਊ?
ਹੋਣਗੀਆਂ ਵਸਲਾਂ, ਜਦੋਂ ਇਹਨਾਂ ਗ਼ਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ
ਤੈਨੂੰ ਨੀ ਖ਼ਬਰਾਂ, ਤੇਰੀਆਂ ਨਜ਼ਰਾਂ ਮੇਰੀਆਂ ਸਧਰਾਂ ਨੂੰ
ਮਿੱਠਾ ਮਿੱਠਾ ਦੇ ਗਈਆਂ ਛਿੱਟਾ, ਇਸ਼ਕ ਦੇ ਫੁੱਲ ਲੱਗੇ



Credits
Writer(s): Kaka
Lyrics powered by www.musixmatch.com

Link