Saab

ਫ਼ਿਕਰਾਂ ਓਏ ਬਾਪ ਤੇਰਾ ਡੱਲ ਆਖਦਾ
ਮੰਨ ਲਾ ਕੇ ਆਪਣੀ ਪੜ੍ਹਾਈ ਕਰ ਲੈ
ਚੰਗੇ ਕਿਸੇ ਕੀਤੇ ਵਿੱਚ ਨੀਂਦਾਂ ਮਾਰ ਕੇ
ਕਾਰੋਬਾਰ ਵੱਲ ਤੂੰ ਚੜ੍ਹਾਈ ਕਰ ਲੈ

ਔਖੀ ਬੜੀ ਹੋਊਂਗੀ ਪਿੰਡ ਜਿਊਣ ਜੱਟ ਦੀ
ਔਖੀ ਬੜੀ ਹੋਊਂਗੀ ਪਿੰਡ ਜਿਊਣ ਜੱਟ ਦੀ
ਆਪਣੇ ਮੁਕੱਦਰਾਂ ਨਾ' ਪੈਂਦਾ ਲੜਨਾ

ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ, ਮਿੱਟੀ ਨਾਲ ਮਰਨਾ
ਠੰਡ ਵਿੱਚ ਸਾਰਾ ਦਿਨ ਢੂੰਡੇ ਮਰੀਏ
ਗਰਮੀ 'ਚ ਪੈਂਦਾ, ਧੁੱਪ ਨਾਲ ਸੜਨਾ, ਹੋ

ਰੌਲਾ ਬੜਾ ਸੁਣਿਆ ਏ ਬਾਹਰ ਜਾਣ ਦਾ
ਉੱਥੇ ਵੀ ਤਾਂ ਪੈਂਦਾ ਪੁੱਤਾਂ ਹੱਢ ਭੰਨਣੇ
ਪਾਉਣ ਉੱਥੇ ਇੱਕ-ਦੂਜੇ ਨੂੰ ਆਂ ਪੁੱਛਦਾ
"ਚੰਗੇ-ਮਾੜੇ ਦਿਨ ਸਾਰੇ ਪੈਂਦੇ ਚੱਲਣੇ"

ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਵੇਖ ਲੈ ਤੂੰ ਜਿਵੇਂ ਤੇਰਾ ਮੰਨ ਮੰਨਦਾ
ਜਿਊਣ ਜ਼ਿੰਦਗੀ ਲਈ ਕੰਮ ਮੱਲੀ ਪੈਣਾ ਕਰਨਾ

ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ, ਮਿੱਟੀ ਨਾਲ ਮਰਨਾ
ਠੰਡ ਵਿੱਚ ਸਾਰਾ ਦਿਨ ਢੂੰਡੇ ਮਰੀਏ
ਗਰਮੀ 'ਚ ਪੈਂਦਾ, ਧੁੱਪ ਨਾਲ ਸੜਨਾ, ਹੋ

ਸਾਰਾ ਦਿਨ ਭੁੱਖੇ ਰਹਿੰਦੇ, ਕੰਮ ਕਰਦੇ
ਤਾਂ ਵੀ ਚੰਗੇ-ਮਾੜੇ ਸਭ ਦਿਆਂ ਬੋਲ ਜਰਦੇ
ਚੜ੍ਹਦੀਕਲਾ 'ਚ ਸਦਾ ਰਹਿਣਾ ਸਿੱਖਿਆ
ਪਈ ਵਿਬਤਾ ਦੇ ਨਾਲ ਸਦਾ ਰਹਿਣ ਲੜਦੇ

Aim ਬੱਸ ਹੋਣਾ success life 'ਚ
Aim ਬੱਸ ਹੋਣਾ success life 'ਚ
ਕੰਮ ਛੋਟਾ ਭਾਵੇਂ ਵੱਡਾ ਕੋਈ ਵੀ ਪੈ ਜੇ ਕਰਨਾ

ਹੋ-ਓ, ਹੋ, ਓ ਓ ਹੋ-ਓ
ਹੋ, ਹਾਂ

ਓ, ਕਦੇ-ਕਦੇ ਲਿਖੇ Sidhu Moose Waleya
ਜੱਟ ਥੱਲੇ ਲਾਇਆ ਦੁਨੀਆ ਏ ਸਾਰੀ ਨੇ
ਓ, ਝੋਰਿਆਂ ਦੇ ਵਾਲ਼ ਸਾਡੇ ਚਿੱਟੇ ਕਰਤੇ
ਦੂਹੇ ਕੱਬੇ ਕਰਦੇ ਕਬੀਲਦਾਰੀ ਨੇ

ਓ, ਕਰਮਾਂ 'ਚ ਬੱਸ ਸਾਡੇ ਢਾਂਗਾ ਲਿਖਿਆ
ਕਰਮਾਂ 'ਚ ਬੱਸ ਸਾਡੇ ਢਾਂਗਾ ਲਿਖਿਆ
ਜਾਂ ਸੜਕਾਂ 'ਤੇ ਲਾਉਣਾ, ਬੱਸ ਰੋਜ਼ ਧਰਨਾ

ਲੱਭ ਕੇ ਕੋਈ ਨੌਕਰੀ ਤੂੰ ਸਾਬ ਬਣ ਜਾ
ਪਿੰਡ ਬੜਾ ਔਖਾ, ਮਿੱਟੀ ਨਾਲ ਮਰਨਾ
ਠੰਡ ਵਿੱਚ ਸਾਰਾ ਦਿਨ ਢੂੰਡੇ ਮਰੀਏ
ਗਰਮੀ 'ਚ ਪੈਂਦਾ, ਧੁੱਪ ਨਾਲ ਸੜਨਾ, ਹੋ

ਹੋ, ਹੋ
ਹੋ ਓ ਓ, ਹੋ ਓ
ਹਾਂ-ਆਂ



Credits
Writer(s): Sidhu Moosewala, Hapee Malhi, Gurtaj
Lyrics powered by www.musixmatch.com

Link