Teri Gal

(Don't let the person make you panic)
(When you're stranded)
(And things don't go the way)
(You planned 'em)

ਓ ਹੱਸ ਕੇ ਜੇ ਰੁੱਸ ਜਾਂਵੇਂ
ਨੀ ਤੇਰੀ ਗੱਲ ਖ਼ਾਸ ਐ
ਹੋ ਤੇਰੇ ਨਾਂ ਦੀ coffee ਐ ਨੀ
ਤੇ coffee 'ਚ ਮਿਠਾਸ ਐ

ਓਏ ਮਿੱਤਰਾਂ ਦਾ ਕੋਈ ਨਹੀਂਓਂ ਤੋੜ ਬੱਲੀਏ
ਰਹਿੰਦੀ ਸਾਨੂੰ ਯਾਰੀਆਂ ਦੀ ਲੋਰ ਬੱਲੀਏ
ਤੇਰੇ ਬਾਜੋਂ ਹੋਣੀ ਨਹੀਂਓਂ ਹੋਰ ਬੱਲੀਏ

ਹੋ ਰੁੱਝੀ ਫਿਰੇਂ ਕੰਮਾਂ ਵਿੱਚ, ਸਾਨੂੰ ਕੁੜੇ ਤੱਕ ਲੈ
ਮੁੰਡੇ ਨੇ ਸ਼ਿਕਾਰੀ ਸਾਰੇ, ਬੱਚ ਲੈ ਨੀ, ਬੱਚ ਲੈ
ਉੱਡੂ-ਉੱਡੂ ਕਰਦੀ, ਜਵਾਨੀ ਠਾਠਾਂ ਮਾਰਦੀ
ਹੋ ਕਰ ਕੁੜੇ ਗ਼ੌਰ, ਬੜੀ value ਆ ਯਾਰ ਦੀ

ਨੀ ਤੇਰੀ ਗੱਲ ਖ਼ਾਸ ਐ
ਹੋ coffee 'ਚ ਮਿਠਾਸ ਐ
(ਹੋ coffee 'ਚ ਮਿਠਾਸ ਐ)
It's Deol Harvin
(ਨੀ ਤੇਰੀ ਗੱਲ ਖ਼ਾਸ ਐ)

ਹੋ ਅੱਖ ਰੱਖੇਂ ਜੱਟ ਤੇ ਨੀ ਗੁੱਸਾ ਰੱਖੇਂ ਨੱਕ ਤੇ
ਨੀ ਦੂਰ ਜਾ ਕੇ ਬਹਿ ਗਈ ਐਂ ਨੀ ਸਮੁੰਦਰਾਂ ਨੂੰ ਟੱਪ ਕੇ
ਹੋ ਤੇਰੀਆਂ ਅਦਾਂਵਾਂ ਬਿੱਲੋ ਬੜੀਆਂ ਪਿਆਰੀਆਂ
ਨੀ ਤੇਰਾ ਹੀ ਸਰੂਰ ਸਾਨੂੰ, ਤੇਰੀਆਂ ਖੁਮਾਰੀਆਂ

ਹੋ ਤੋੜ ਕੇ ਲਿਆਂਵਾਂ ਤਾਰਿਆਂ ਨੂੰ ਦੱਸ ਦੇ
ਨਾਮ ਮੇਰਾ ਲੈ ਕੇ ਇੱਕ ਵਾਰੀ ਹੱਸ ਦੇ
ਗੁੱਸੇ-ਗਿਲੇ ਛੱਡ ਸਾਰੇ ਭੂੰਜੇ ਰੱਖ ਦੇ

ਹੋ ਜੁੱਤੀ ਮੈਂ ਲਿਆਂਵਾਂ ਪਟਿਆਲੇ ਸ਼ਾਹੀ ਸ਼ਹਿਰ ਤੋਂ
ਪਹਿਲੀ ਵਾਰੀ ਤੱਕਿਆ ਸੀ ਤੈਨੂੰ ਆਹੀ ਸ਼ਹਿਰ ਚੋਂ
ਮਿਲੀਆਂ ਸੀ ਅੱਖੀਆਂ, ਪ੍ਰੀਤਾਂ ਪਈਆਂ ਪੱਕੀਆਂ
ਹੋ ਤੱਕ ਦੀਆਂ ਹੋਰ ਵੀ ਸੀ, ਮੈਂ ਨਹੀਂ ਕਦੇ ਤੱਕੀਆਂ

ਓਏ ਆਹੀ ਤਾਂ ਪਿਆਸ ਐ
ਨੀ coffee 'ਚ ਮਿਠਾਸ ਐ

ਹੋ ਮੁੱਖ ਤੇ ਜਲਾਲ਼, ਤੇਰਾ ਹੋਇਆ ਬੁਰਾ ਹਾਲ਼ ਮੇਰਾ
ਗੱਡੀ 'ਆਲੀ seat ਉੱਤੇ ਰਹਿ ਗਿਆ ਸੀ ਵਾਲ ਤੇਰਾ
ਗੱਲ ਭਾਂਵੇ ਨਿੱਕੀ ਆ ਨੀ, ਤੇਰੇ ਉੱਤੇ ਲਿਖੀ ਆ
ਨੀ ਲਿਖਨੇ ਨੂੰ ਜੀ ਕੀਤਾ, ਲਿਖੀ ਜੱਗ ਬਿਤੀ ਆ ਨੀ

ਹੋ ਠੋਡੀ 'ਆਲਾ ਤਿਲ ਕਰੇ ਕਹਿਰ ਸੋਹਣੀਏ ਨੀ
ਤੇਰਾ ਹੋ ਕੇ ਰਹਿ ਗਿਆ Nirvair ਸੋਹਣੀਏ
ਦੇਖੀਂ ਕਿਤੇ ਕਰ ਦਈਂ ਨਾ ਗ਼ੈਰ ਸੋਹਣੀਏ!

ਹੋ ਬੱਸ-ਬੱਸ ਇੱਕੋ ਤੇਰੀ ਅੱਖ ਦੇ ਮੁਰੀਦ ਆਂ ਨੀ
ਬਾਕੀ ਸਾਰੇ ਦੂਰ ਤੋਂ ਹੀ ਦਿਲ ਦੇ ਕਰੀਬ ਆ ਨੀ
ਬੱਚ ਗਏ ਆਂ ਸੱਚ ਦੱਸਾਂ, ਤੇਰੇ ਲੜ ਲੱਗ ਕੇ ਨੀ
ਅੱਜ-ਕੱਲ੍ਹ ਰਹਿਨੇ ਆਂ ਰਕਾਨੇ ਸੱਜ-ਧੱਜ ਕੇ ਨੂੰ

ਹੋ ਤੇਰੇ ਉੱਤੇ ਆਸ ਐ
ਹੋ coffee 'ਚ ਮਿਠਾਸ ਐ
ਹੋ ਹੱਸਕੇ ਜੇ ਰੁੱਸ ਜਾਂਵੇਂ
ਨੀ ਤੇਰੀ ਗੱਲ ਖ਼ਾਸ ਐ
(ਨੀ ਤੇਰੀ ਗੱਲ ਖ਼ਾਸ ਐ)



Credits
Writer(s): Deol Harman, Nirvair Pannu
Lyrics powered by www.musixmatch.com

Link