Tu Te Main

ਜਿਵੇਂ ਇਲੈਚੀਆਂ ਦੇ ਨਾਲ ਦਾਣੇ ਨੀ
ਜਿਵੇਂ ਖੰਡ ਦੇ ਨਾਲ ਮਖਾਣੇ ਨੀ
ਜਿਵੇਂ ਇਲੈਚੀਆਂ ਦੇ ਨਾਲ ਦਾਣੇ ਨੀ
ਜਿਵੇਂ ਖੰਡ ਦੇ ਨਾਲ ਮਖਾਣੇ ਨੀ
ਜਿਵੇਂ ਕਣਕਾਂ ਦੇ ਨਾਲ ਬਲਿਆਂ ਦੇ
ਕਣਕਾਂ ਦੇ ਨਾਲ ਬਲਿਆਂ ਦੇ
ਬਲੀਏ ਸਾਕ ਪੁਰਾਣੇ
ਨੀ ਚਲ ਤੂੰ ਤੇ ਮੈਂ
ਇਕ ਦੂਜੇ ਦੇ ਹੋ ਜਾਈਏ
ਨੀ ਚਲ ਤੂੰ ਤੇ ਮੈਂ
ਇਕ ਦੂਜੇ ਦੇ ਹੋ

ਆਜਾ ਦੋਵੇਂ ਰਲਕੇ ਇਸ਼ਕ ਦੇ
ਕਾਲਾ ਟਿੱਕਾ ਲਾਈਏ
ਜਿਹੜਾ ਦੀਵਾ ਜਗਿਆ ਪਿਆਰ ਦਾ
ਹੱਥਾਂ ਨਾਲ ਬਚਾਈਏ
ਜਿਵੇਂ ਕੁਦਰਤ ਨਾਲ ਹਵਾਵਾਂ
ਜਿਵੇਂ ਪੈਰਾਂ ਦੇ ਨਾਲ ਰਾਵਾਂ
ਜਿਵੇਂ ਜ਼ਿੰਦਗੀ ਨਾਲ ਨੇ ਸਾਹਵਾਂ ਹਾਏ
ਜਿਵੇਂ ਜ਼ਿੰਦਗੀ ਨਾਲ ਨੇ ਸਾਹਵਾਂ
ਨੀ ਚਲ ਤੂੰ ਤੇ ਮੈਂ
ਇਕ ਦੂਜੇ ਦੇ ਹੋ ਜਾਈਏ
ਨੀ ਚਲ ਤੂੰ ਤੇ ਮੈਂ
ਇਕ ਦੂਜੇ ਦੇ ਹੋ

ਰਿਸ਼ਤਾ ਰਖੀਏ ਅੜੀਏ ਆਪਾ
ਰਾਜੇ ਰਾਣੀ ਵਾਲਾ
ਜਿੱਦਾਂ ਸੂਟ ਤੇ ਦਰੀਆਂ
ਆੜੇ ਹੁੰਦੇ ਤਾਣੇ ਤਾਣੀ ਵਾਲਾ
ਜਿਵੇਂ ਨੈਨਾ ਦੇ ਨਾਲ ਪਾਣੀ
ਜਿਵੇਂ ਹਾਣ ਨੀ ਹੁੰਦਾ ਹਾਨੀ
ਜਿਵੇਂ ਚਾਟੀ ਨਾਲ ਮਧਾਣੀ ਹਾਏ
ਜਿਵੇਂ ਚਾਟੀ ਨਾਲ ਮਧਾਣੀ
ਨੀ ਚਲ ਤੂੰ ਤੇ ਮੈਂ

ਇਕ ਦੂਜੇ ਦੇ ਹੋ ਜਾਈਏ
ਨੀ ਚਲ ਤੂੰ ਤੇ ਮੈਂ
ਇਕ ਦੂਜੇ ਦੇ ਹੋ



Credits
Writer(s): Happy Raikoti, Jay K
Lyrics powered by www.musixmatch.com

Link