Dont Judge From Face

ਉਠ ਕੇ ਨਿੱਤ ਸਵੇਰੇ ਖਿੱਚਦਾ ਜੋ ਤਿਆਰੀ ਨੂੰ
ਪਾਉਦੀ ਹੱਥ ਬਈ ਮਿੱਤਰੋਂ ਉ ਜਹਾਜ ਦੀ ਵਾਰੀ ਨੂੰ
ਕਰਨੀ ਪੈਦੀ ਮਿਹਨਤ ਸਭ ਕੁੱਝ ਮਿਥਿਆ ਨਹੀਂ ਹੁੰਦਾ
ਹਰ ਬੰਦੇ ਦੇ ਚਿਹਰੇ ਉਤੇ ਲਿਖਿਆ ਨਹੀਂ ਹੁੰਦਾ

ਦੂਨੀਆਂ ਦੇ ਵਿੱਚ ਚੱਲਦੇ ਮਿਲਦਾ ਟੋਲਾਂ ਯਾਰਾਂ ਦਾ
ਕਈ ਵਾਰੀ ਤਾਂ ਘਾਟਾ ਪੈਦਾ ਕਈ ਹਾਜਾਰਾਂ ਦਾ
ਗੁਰੂ ਧਾਰਨਾਂ ਪੈਦਾ ਜਨਮ ਤੋਂ ਸਿੱਖਿਆ ਨਹੀਂ ਹੁੰਦਾ
ਹਰ ਬੰਦੇ ਦੇ ਚਿਹਰੇ ਉਤੇ ਲਿਖਿਆ ਨਹੀਂ ਹੁੰਦਾ

ਖਾਣੇ ਪੈਦੇ ਧੱਕੇ ਪਰਗਟ ਵਿੱਚ ਬਜਾਰਾਂ ਦੇ
ਲੰਘ ਜਾਦੀ ਉਮਰ ਜਵਾਨੀ ਸਮਝਦੇ ਵਿੱਚ ਵਪਾਰਾ ਦੇ
ਕਦੋ ਆਵੇ ਸੱਦਾ ਮੌਤ ਵਰਿੰਦਰਾ ਟਿੱਕਿਆ ਨਹੀਂ ਹੁੰਦਾ
ਹਰ ਬੰਦੇ ਦੇ ਚਿਹਰੇ ਉਤੇ ਲਿਖਿਆ ਨਹੀਂ ਹੁੰਦਾ

ਜਿਹੜੇ ਭੁੱਲ ਜਾਦੇ ਨੇ ਰੱਬ ਨੂੰ, ਜਿੰਦਗੀ ਦੇ ਵਿੱਚ ਧੱਕੇ ਨੇ
ਜੋ ਤੇਰਾ ਤੇਰਾ ਗਾਉਦੇ,ਰਮਤੇ ਵਾਗੂੰ ਪੱਕੇ ਨੇ
ਜੋ ਤੇਰਾ ਤੇਰਾ ਗਾਉਦੇ,ਤੂਰ ਦੇ ਵਾਗੂੰ ਪੱਕੇ ਨੇ
ਜੋ ਭਗਤਾਂ ਨਾ ਕਰੇ ਚਲਾਕੀ ਸਭ ਕੁੱਝ ਵਿੱਕਿਆ ਹੀ ਹੁੰਦਾ
ਹਰ ਬੰਦੇ ਦੇ ਚਿਹਰੇ ਉਤੇ ਲਿਖਿਆ ਨਹੀਂ ਹੁੰਦਾ



Credits
Writer(s): Varinder Toor
Lyrics powered by www.musixmatch.com

Link