Mainu Ishq Lagaa

ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਇਸ ਇਸ਼ਕ ਵਿੱਚ ਰੱਬ ਦਿਸਦਾ ਏ
ਇਹ ਰੰਗ ਇਸ਼ਕ ਇਲਾਹੀ ਦਾ

ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ
ਇਹ ਰੰਗ ਇਸ਼ਕ ਇਲਾਹੀ ਦਾ
ਮੈਨੂੰ ਇਸ਼ਕ ਲਗਾ ਮੇਰੇ ਮਾਹੀ ਦਾ

ਹੋ, ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਹੋ, ਜਦੋਂ ਸੋਹਣੇ ਮਾਹੀ ਦਾ ਦੀਦਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ

ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ
ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ

ਹਾਂ, ਪਿਆਰ ਹੋ ਗਿਆ, ਬੇਸ਼ੁਮਾਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਹਾਏ, ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ

ਸੁੱਖਾਂ ਸੁੱਖ ਦੀ ਮਨਾਵਾਂ, ਮੈਂ ਤਾਂ ਪੀਰਾਂ ਦਰ ਜਾਵਾਂ
ਸੁੱਖਾਂ ਸੁੱਖ ਦੀ ਮਨਾਵਾਂ, ਮੈਂ ਤਾਂ ਪੀਰਾਂ ਦਰ ਜਾਵਾਂ
ਉਹਦੇ ਨਾਮ ਦਾ ਤਵੀਜ਼ ਵਿੱਚ ਕਾਰੀ ਡੋਰੀ ਪਾਵਾਂ
(ਉਹਦੇ ਨਾਮ ਦਾ ਤਵੀਜ਼ ਵਿੱਚ ਕਾਰੀ ਡੋਰੀ ਪਾਵਾਂ)

ਹਾਸੇ ਐਨੇ ਝੋਲ਼ੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗ਼ਮ ਭੁਲਾਏ ਰੱਬ ਨੇ
ਹਾਸੇ ਐਨੇ ਝੋਲ਼ੀ ਵਿੱਚ ਪਾਏ ਰੱਬ ਨੇ
ਸਾਰੀ ਦੁਨੀਆ ਦੇ ਗ਼ਮ ਭੁਲਾਏ ਰੱਬ ਨੇ

ਹੁਣ ਪਲ-ਪਲ ਸਾਂਭੀਆਂ ਨਾ ਜਾਣ ਖੁਸ਼ੀਆਂ
ਸਾਡੀ ਜ਼ਿੰਦਗੀ ਦੇ ਰਾਹ ਰੁਸ਼ਨਾਏ ਰੱਬ ਨੇ

ਕਿੰਨਾ ਸੋਹਣਾ-ਸੋਹਣਾ...
ਹੋ, ਕਿੰਨਾ ਸੋਹਣਾ-ਸੋਹਣਾ ਸੰਸਾਰ ਹੋ ਗਿਆ

ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਹਾਏ (ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ)
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ

ਜੀਹਨੇ ਇਸ਼ਕ ਕਮਾਇਆ, ਉਹਨੇ ਰੱਬ ਨੂੰ ਹੈ ਪਾਇਆ
ਜੀਹਨੇ ਇਸ਼ਕ ਕਮਾਇਆ, ਉਹਨੇ ਰੱਬ ਨੂੰ ਹੈ ਪਾਇਆ
ਜੀਹਨੇ ਯਾਰ ਨੂੰ ਮਨਾਇਆ, ਉਹਨੇ ਰੱਬ ਨੂੰ ਮਨਾਇਆ
(ਜੀਹਨੇ ਯਾਰ ਨੂੰ ਮਨਾਇਆ, ਉਹਨੇ ਰੱਬ ਨੂੰ ਮਨਾਇਆ)

ਅਸੀ ਦਰ-ਦਰ ਜਾ ਕੇ ਜੋ ਦੁਆਵਾਂ ਮੰਗੀਆਂ
ਰੱਬਾ, ਪਿਆਰ ਦਿੱਤਾ, ਉਮਰਾਂ ਵੀ ਦੇ ਲੰਮੀਆਂ

ਅਸੀ ਦਰ-ਦਰ ਜਾ ਕੇ ਜੋ ਦੁਆਵਾਂ ਮੰਗੀਆਂ
ਰੱਬਾ, ਪਿਆਰ ਦਿੱਤਾ, ਉਮਰਾਂ ਵੀ ਦੇ ਲੰਮੀਆਂ
ਹੋ, ਤੈਨੂੰ ਇੱਕੋ ਫ਼ਰਿਆਦ ਸਾਡੇ ਹੱਕ 'ਚ ਖਲੋਵੇ
ਤੇਰੀ ਰੂਹ ਦੇ ਵਿੱਚ ਗਈਆਂ ਇਹ ਰੂਹਾਂ ਰੰਗੀਆਂ

ਇਸੀ ਇਸ਼ਕ 'ਤੇ ਐਨਾ...
ਇਸੀ ਇਸ਼ਕ 'ਤੇ ਐਨਾ ਏਤਬਾਰ ਹੋ ਗਿਆ

ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਹਾਏ (ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ)
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਹਾਂ, ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ
ਸੱਚੀ-ਮੁੱਚੀ ਰੱਬਾ ਮੈਨੂੰ ਪਿਆਰ ਹੋ ਗਿਆ



Credits
Writer(s): Jaidev Kumar, Devinder Pal Jaidka
Lyrics powered by www.musixmatch.com

Link