Assu To'n Kattak

ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ
ਹੁਣ ਮੌਸਮ ਦੀ ਉਸ 'ਤੇ ਜ਼ਿੰਮੇਦਾਰੀ ਏ
ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ
ਹੁਣ ਮੌਸਮ ਦੀ ਉਸ 'ਤੇ ਜ਼ਿੰਮੇਦਾਰੀ ਏ

ਮੈਨੂੰ ਲੱਗਦਾ, ਇਸ ਵਿੱਚ ਆ ਕੇ ਵੱਸ ਗਈ
ਆਪ ਮੁਹੱਬਤ ਜੋ ਸਾਰੀ ਦੀ, ਸਾਰੀ ਏ
ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ

ਇਹ ਰੁੱਤ ਸਾਨੂੰ ਆਪਣੇ ਵਰਗੀ ਲੱਗਦੀ ਏ
ਇਸ ਵਿੱਚ ਹਲਕੀ-ਹਲਕੀ ਜਿਹੀ ਉਦਾਸੀ ਜੀ
ਸੁੰਨੀਆਂ ਅੱਖੀਆਂ ਵਿੱਚ ਉਮੀਦਾਂ ਇਸ ਤਰ੍ਹਾਂ
ਜਿਓਂ ਕੱਜ ਲੈਂਦੀ ਗ਼ਮਗੀਨੀ ਨੂੰ ਹਾਸੀ ਜੀ

ਕੁੱਛ ਪੱਤੀਆਂ ਨੇ ਝੜਨਾ ਤੇ ਮੁੜ ਫੁੱਟ ਪੈਣਾ
ਮਿੱਲਜੁਲ ਕੇ ਹੋਣੀ ਇਹ ਕਾਰ ਗੁਜ਼ਾਰੀ ਏ
ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ

ਇਸ ਮੌਸਮ ਵਿੱਚ ਸ਼ਾਮ ਉਡੀਕਾਂ ਕਰਦੀ ਏ
ਕੂੰਜਾਂ ਉੱਡਕੇ ਚੱਲੀਆਂ ਦੇਸ ਪਰਾਏ ਨੂੰ
ਚੁੱਪ-ਚੁੱਪ ਜਿਹੇ ਦਰਿਆ ਨੂੰ ਖ਼ਬਰਾਂ ਹੋਈਆਂ ਨਾ
ਇੰਨੀ ਦੂਰ ਪਹਾੜੋਂ ਚੱਲ ਕੇ ਆਏ ਨੂੰ

ਉਸਨੂੰ ਫ਼ਿਰ ਰਮਨੀਕ ਕਿਨਾਰੇ ਕਹਿੰਦੇ ਨੇ
"ਸਾਨੂੰ ਤੇਰੀ ਇਹੀ ਅਦਾ ਪਿਆਰੀ ਏ"
ਅੱਸੂ ਨੇ ਕੱਤਕ ਡੋਰ ਨੂੰ ਫੜਾ ਦਿੱਤੀ

ਸੂਰਜ ਨੇ ਦਮ ਭਰਨਾਂ ਠੰਡੀਆਂ ਵਾਹਵਾਂ ਦਾ
ਤੂੰ ਵੀ ਚੱਲ ਉਸ ਧੁੱਪ ਵਿੱਚ ਥੋੜ੍ਹਾ ਬਹਿ ਤੇ ਸਹੀਂ
ਚੱਲ ਨਜ਼ਰਾਂ ਨਾ' ਮੇਹਲੀਂ ਜੇਕਰ ਮੁਸ਼ਕਲ ਹੈ
ਸਾਹਾਂ ਦੀ ਰਫ਼ਤਾਰ ਦੇ ਨਾਲ਼ ਕੁੱਛ ਕਹਿ ਤੇ ਸਹੀਂ

ਤੇਰਾ ਵੀ ਓਨਾਂ ਹੀ ਹੱਕ ਹੈ ਸਭਨਾਂ 'ਤੇ
ਇਸ ਕੁਦਰਤ 'ਤੇ ਸਭ ਦੀ ਦਾਹਵੇਦਾਰੀ ਏ
ਅੱਸੂ ਨੇ ਕੱਤਕ ਡੋਰ ਨੂੰ ਫੜਾ ਦਿੱਤੀ

ਪਤਝੜ ਜਿਸਨੂੰ ਜੱਚ ਗਈ, ਉਹ ਸਭ ਜਰ ਜਾਣਗੇ
ਉਹਨਾਂ ਨੂੰ ਫ਼ਿਰ ਲੋੜ ਨਾ ਰਹੇ ਬਹਾਰਾਂ ਦੀ
ਇਸ ਮੌਸਮ ਨੂੰ ਇਸ਼ਕ ਦੇ ਰੁਤਬੇ ਦੇਣ ਲਈ
ਕੋਸ਼ਿਸ਼ ਹੈ Sartaaj ਜਿਹੇ ਫ਼ਨਕਾਰਾਂ ਦੀ

ਜਿਓਂ-ਜਿਓਂ ਗੁਜ਼ਰੇ ਦਿਨ ਇਹ, ਤਿਓਂ-ਤਿਓਂ ਰੰਗ ਬਦਲੇ
ਲੁੱਕ-ਛੁੱਪ ਰੂਹਾਂ ਰੰਗਦਾ ਕੋਈ ਲਲਾਰੀ ਏ
ਅੱਸੂ ਨੇ ਕੱਤਕ ਡੋਰ ਨੂੰ ਫੜਾ ਦਿੱਤੀ

ਹੁਣ ਮੌਸਮ ਦੀ ਉਸ 'ਤੇ ਜ਼ਿੰਮੇਦਾਰੀ ਏ
ਮੈਨੂੰ ਲੱਗਦਾ, ਇਸ ਵਿੱਚ ਆ ਕੇ ਵੱਸ ਗਈ
ਆਪ ਮੁਹੱਬਤ ਜੋ ਸਾਰੀ ਦੀ, ਸਾਰੀ ਏ
ਅੱਸੂ ਨੇ ਕੱਤਕ ਨੂੰ ਡੋਰ ਫੜਾ ਦਿੱਤੀ



Credits
Writer(s): Satinder Sartaaj
Lyrics powered by www.musixmatch.com

Link