Rabba Mereya (From "Jatt Nuu Chudail Takri")

ਹੋ, ਜਿਵੇਂ ਲੈਕੇ ਗਿਆ ਰਾਂਝੇ-ਹੀਰ ਇਸ ਦੁਨੀਆ 'ਚੋਂ
ਹੋ, ਲੈ ਜਾ, ਲੈ ਜਾ, ਲੈ ਜਾ ਤਕਦੀਰ ਇਸ ਦੁਨੀਆ 'ਚੋਂ
ਜੇ ਯਾਰ ਨਹੀਂ, ਤੇ ਯਾਰ ਦੀ ਰੂਹ ਕੋਲ ਰਹਿਣ ਦੇ
ਬੇਸ਼ੱਕ ਲੈ ਜਾ ਤੂੰ ਸ਼ਰੀਰ ਇਸ ਦੁਨੀਆ 'ਚੋਂ

ਹੋ, ਸਾਡਾ ਐਨਾ ਵੀ ਨਾ ਕਰ ਬੁਰਾ ਹਾਲ
ਹੋ, ਬੁਲ੍ਹ ਕੰਬ ਦਿੱਤੇ, ਅੱਖਾਂ ਹੋਈਆਂ ਲਾਲ
ਹਾਏ, ਮੈਂ ਨਹੀਂ ਸਹਿ ਸਕਦਾ, ਰੱਬਾ ਮੇਰਿਆ
ਹਾਏ, ਮੈਂ ਨਹੀਂ ਸਹਿ ਸਕਦਾ

ਹੋ, ਤੈਨੂੰ ਪੁੱਛਣਾ ਆਂ ਇੱਕ ਮੈਂ ਸਵਾਲ
ਕਿ ਮਰਣ ਤੋਂ ਬਾਅਦ ਸਾਡੇ ਨਾਲ
ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?

ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?

ਹੋ, ਰੱਬ ਦੀ ਸਾਰੀ ਖੇਡ 'ਚ ਰੱਬ ਸ਼ਰਮਿੰਦਾ ਹੋ ਸਕਦੈ
ਪਾਣੀ ਪਾਣੀ ਨੂੰ ਹੀ ਸ਼ਾਇਦ ਇੱਕ ਦਿਨ ਪੀਂਦਾ ਹੋ ਸਕਦੈ
ਪਾਣੀ ਪਾਣੀ ਨੂੰ ਹੀ ਸ਼ਾਇਦ ਇੱਕ ਦਿਨ ਪੀਂਦਾ ਹੋ ਸਕਦੈ
ਹੋ, ਤੇਰਾ ਜਾਂਦਾ ਐ ਦੱਸ ਕੀ, ਜੇ ਯਾਰ ਪਰਿੰਦਾ ਹੋ ਸਕਦੈ?
ਹੋ, ਜੇ ਤੂੰ ਚਾਹਵੇ ਤੇ, ਰੱਬਾ, ਯਾਰ ਮੇਰਾ ਜ਼ਿੰਦਾ ਹੋ ਸਕਦੈ

ਹੋ, ਜੇ ਤੂੰ ਰੱਬ ਐ, ਤੇ ਕਰ ਦੇ ਕਮਾਲ
ਮੇਰਾ ਯਾਰ ਬੈਠਾ ਹੋਵੇ ਮੇਰੇ ਨਾਲ
ਜੀਹਨੂੰ ਮੈਂ ਮੇਰਾ ਕਹਿ ਸਕਦਾ, ਰੱਬਾ ਮੇਰਿਆ
ਜੀਹਨੂੰ ਮੈਂ ਮੇਰਾ ਕਹਿ ਸਕਦਾ

ਹੋ, ਤੈਨੂੰ ਪੁੱਛਣਾ ਆਂ ਇੱਕ ਮੈਂ ਸਵਾਲ
ਕਿ ਮਰਣ ਤੋਂ ਬਾਅਦ ਸਾਡੇ ਨਾਲ
ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?

ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?

ਜੇ, ਰੱਬਾ, ਤੂੰ ਹੀ ਬਣਾਈ ਇਹ ਦੁਨੀਆ ਵੇ
ਜੇ ਸੱਭ ਲਿਖਿਆ ਐ, ਤੇਰਾ ਕੋਈ ਮਰਦਾ ਕਿਉਂ?
ਜੋ ਛੋਟੀ ਉਮਰ 'ਚ ਲੋਗ ਮਰ ਜਾਂਦੇ ਨੇ
ਹਾਏ, ਤੂੰ ਉਹਨਾਂ ਨੂੰ ਪੈਦਾ ਹੀ ਕਰਦਾ ਕਿਉਂ?

ਜਿੰਨਾ ਪੁਰਾਣਾ ਜਨਮ ਐ, Jaani, ਨਹਿਰਾਂ-ਨਦੀਆਂ ਦਾ
ਸਾਡਾ ਸਾਲਾਂ ਵਾਲ਼ਾ ਪਿਆਰ ਨਹੀਂ, ਸੱਭ ਪਿਆਰ ਐ ਸਦੀਆਂ ਦਾ
ਲੋਕ ਤਾਂ ਅੰਨ੍ਹੇ ਆਂ, ਲੋਕਾਂ ਦੀਆਂ ਅੱਖਾਂ 'ਤੇ ਪਰਦੇ ਆਂ
ਸਾਰੇ ਝੂਠੇ ਆਂ, ਜੋ ਸੱਤ ਜਨਮਾਂ ਦੀਆਂ ਗੱਲਾਂ ਕਰਦੇ ਆਂ

ਹੋ, ਮੇਰੀ ਅੱਖੀਆਂ 'ਚ ਦੀਵੇ ਨਾ ਤੂੰ ਬਾਲ
ਹੋ, ਮੇਰੀ ਉਤਰ ਗਈ ਦਿਲ ਵਾਲੀ ਖ਼ਾਲ
ਹੋ, ਮੈਂ ਵੀ ਮਰ ਤੇ ਸਕਦਾ, ਰੱਬਾ ਮੇਰਿਆ
ਹੋ, ਮੈਂ ਵੀ ਮਰ ਤੇ ਸਕਦਾ

ਹੋ, ਤੈਨੂੰ ਪੁੱਛਣਾ ਆਂ ਇੱਕ ਮੈਂ ਸਵਾਲ
ਕਿ ਮਰਣ ਤੋਂ ਬਾਅਦ ਸਾਡੇ ਨਾਲ
ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?

ਕਿਉਂ ਨਹੀਂ ਕੋਈ ਰਹਿ ਸਕਦਾ, ਰੱਬਾ ਮੇਰਿਆ?
ਕਿਉਂ ਨਹੀਂ ਕੋਈ ਰਹਿ ਸਕਦਾ?



Credits
Writer(s): Jaani, Avvy Sra
Lyrics powered by www.musixmatch.com

Link