Nasheya Geya Koi

ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ

ਇਹਦੀ ਫ਼ਿਤਰਤ ਅਨੋਖੀ ਏ, ਇਹਦੇ ਮਸਲੇ ਅਲਹਿਦਾ ਏ
ਇਹਦੀ ਫ਼ਿਤਰਤ ਅਨੋਖੀ ਏ, ਇਹਦੇ ਮਸਲੇ ਅਲਹਿਦਾ ਏ
ਕਿ ਦੌੜੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਠਹਿਰਾ ਗਿਆ ਕੋਈ?
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ

ਇਹ ਅੱਲ੍ਹੜ ਰਾਸਤੇ ਅਲਬੇਲੀਆਂ ਪਗਡੰਡੀਆਂ ਦੇਖੇ
ਇਹ ਅੱਲ੍ਹੜ ਰਾਸਤੇ ਅਲਬੇਲੀਆਂ ਪਗਡੰਡੀਆਂ ਦੇਖੇ
ਪਤਾ ਨਹੀਂ ਕਿਸ ਤਰ੍ਹਾਂ ਦੀ ਨਜ਼ਰ ਲੈਕੇ ਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ

ਕਿੱਥੇ ਜੋ ਬੁਲਬੁਲਾਂ ਬੋਲਣ ਤਾਂ ਇਸਨੂੰ ਗੀਤ ਗਾਉਂਦੇ ਨੇ
ਕਿੱਥੇ ਜੋ ਬੁਲਬੁਲਾਂ ਬੋਲਣ ਤਾਂ ਇਸਨੂੰ ਗੀਤ ਆਉਂਦੇ ਨੇ
ਉਹਨਾਂ ਦੇ ਸੁਰ ਸ਼ਬਦ ਇਸਨੂੰ ਜਿਵੇਂ ਸਮਝਾ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ

ਇੱਲਾ ਸਰਸਾ ਬਜ਼ਟੀਆਂ 'ਚੋਂ ਇਹਨੂੰ ਬੱਸ ਨੂਰ ਦਿਸਦਾ ਏ
ਇੱਲਾ ਸੱਭ ਬਜ਼ਟੀਆਂ 'ਚੋਂ ਇਹਨੂੰ ਬੱਸ ਨੂਰ ਦਿਸਦਾ ਏ
ਹੈਰਾਨੀ ਹੈ ਕਿ ਸੂਰਜ ਨੂੰ ਭੁਲੇਖੇ ਪਾ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ

ਹਜ਼ਾਰਾਂ ਮੀਲ ਦੇ ਪੈਂਡੇ ਤੇ ਦੋ ਕਦਮਾਂ ਦੀ ਦੂਰੀ ਨੂੰ
ਹਜ਼ਾਰਾਂ ਮੀਲ ਦੇ ਪੈਂਡੇ ਤੇ ਦੋ ਕਦਮਾਂ ਦੀ ਦੂਰੀ ਨੂੰ
ਕਿ ਇੱਕੋ ਸਫ਼ਰ ਕਹਿ ਕੇ ਵਾਰ ਤਾਂ ਲਿਖਵਾ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ

ਜ਼ਰਾ Sartaaj ਨੂੰ ਪੁੱਛੋ ਨਦੀ ਦੇ ਕੰਡਿਆਂ ਉੱਤੇ
ਜ਼ਰਾ Sartaaj ਨੂੰ ਪੁੱਛੋ ਨਦੀ ਦੇ ਕੰਡਿਆਂ ਉੱਤੇ
ਤੇਰੀ ਖ਼ਾਲਿਸ ਜਿਹੀ ਮਜਲਿਸ ਕਿਵੇਂ ਲਗਵਾ ਗਿਆ ਕੋਈ?
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ
ਸੁਹੱਪਣ ਜੰਗਲਾਂ ਦਾ ਦੇਖਕੇ ਨਸ਼ਿਆ ਗਿਆ ਕੋਈ
ਆਹ ਦੇਖੋ, ਕੁਦਰਤਾਂ ਦੇ ਨਾਲ ਯਾਰੀ ਲਾ ਗਿਆ ਕੋਈ



Credits
Lyrics powered by www.musixmatch.com

Link