Mitti Da Bawa

ਬਾਵਾ ਮਿੱਟੀ ਦਾ ਬਣਾਉਨੀ ਆਂ

ਬਾਵਾ ਮਿੱਟੀ ਦਾ ਬਣਾਉਨੀ ਆਂ
ਉਹਨੂੰ ਤੇਰੀ ਪੱਗ ਬੰਨ ਕੇ ਦੁੱਖ ਦਿਲ ਦਾ ਸਨਾਉਣੀ ਆਂ
ਬਾਵਾ ਮਿੱਟੀ ਦਾ ਏਹ ਬੋਲਦਾ ਈ ਨਹੀਂ
ਬਾਵਾ ਮਿੱਟੀ ਦਾ ਏਹ ਬੋਲਦਾ ਈ ਨਹੀਂ
ਮੇਰੀ ਗੱਲ ਸੁਣ ਲੈਂਦਾ, ਦੁੱਖ ਆਪਣੇ ਫ਼ਰੋਲਦਾ ਈ ਨਹੀਂ
ਦੁੱਖ ਆਪਣੇ ਫ਼ਰੋਲਦਾ ਈ ਨਹੀਂ, ਓ

ਮੁੱਖ ਮੈਥੋਂ ਮੋੜਿਆ ਈ, ਦਿਲ ਮੇਰਾ ਤੋੜਿਆ ਈ
ਜਾਕੇ ਪਰਦੇਸੀ ਡੇਰੇ ਲਾ ਲਏ

ਮੁੱਖ ਮੈਥੋਂ ਮੋੜਿਆ ਈ, ਦਿਲ ਮੇਰਾ ਤੋੜਿਆ ਈ
ਜਾਕੇ ਪਰਦੇਸੀ ਡੇਰੇ ਲਾ ਲਏ
ਤੇਰਿਆਂ ਵਿਛੋੜਿਆਂ ਨੇ, ਚੰਦਰਿਆਂ ਝੋਰਿਆਂ ਨੇ
ਮੈਂ ਤੇ ਮੇਰਾ ਬਾਵਾ ਦੋਵੇਂ ਖਾ ਲਏ
ਬਾਵਾ ਮਿੱਟੀ ਦਾ ਏਹ ਦੁੱਖ ਸਹਿੰਦਾ
ਬਾਵਾ ਮਿੱਟੀ ਦਾ ਏਹ ਦੁੱਖ ਸਹਿੰਦਾ
ਵੇ ਜਦੋਂ ਤੈਨੂੰ ਚੇਤੇ ਕਰਦਾ ਏਹ ਵੀ ਮੇਰੇ ਵਾਂਗੂੰ ਰੋ ਪੈਂਦਾ
ਏਹ ਵੀ ਮੇਰੇ ਵਾਂਗੂੰ ਰੋ ਪੈਂਦਾ

ਲਾਲ ਫੁਲਕਾਰੀਆਂ ਓਹ ਰੀਝਾਂ ਨਾਲ ਸਵਾਰੀਆਂ
ਜੋ ਲੱਗਦੀਆਂ ਚੁੰਨੀਆਂ ਓਹ ਚਿੱਟੀਆਂ

ਲਾਲ ਫੁਲਕਾਰੀਆਂ ਓਹ ਰੀਝਾਂ ਨਾਲ ਸਵਾਰੀਆਂ
ਜੋ ਲੱਗਦੀਆਂ ਚੁੰਨੀਆਂ ਓਹ ਚਿੱਟੀਆਂ
ਰੂਹ ਮੇਰੀ ਬੁੱਤ ਹੋਗੀ, ਵਿਧਵਾ ਏਹ ਰੁੱਤ ਹੋਗੀ
ਰੋਲ ਗਿਓਂ ਜਵਾਨੀ ਵਿੱਚ ਮਿੱਟੀਆਂ
ਬਾਵਾ ਮਿੱਟੀ ਦਾ ਏਹ ਟੁੱਟ ਚੱਲਿਆ
ਬਾਵਾ ਮਿੱਟੀ ਦਾ ਏਹ ਟੁੱਟ ਚੱਲਿਆ
ਤੇਰੀਆਂ ਉਡੀਕਾਂ ਸੋਹਣਿਆ, ਪੈਂਡਾ ਉਮਰਾਂ ਦਾ ਮੁੱਕ ਚੱਲਿਆ
ਪੈਂਡਾ ਉਮਰਾਂ ਦਾ ਮੁੱਕ ਚੱਲਿਆ

ਨੱਤੇ-ਤੱਤੇ ਹੰਜੂਆਂ ਨੇ, ਦੁੱਖ ਕੱਤੇ ਹੰਜੂਆਂ ਨੇ
ਹਿਜ਼ਰਾਂ ਦਾ ਚਰਖਾ ਤੂੰ ਦੇ ਗਿਓਂ

ਤੱਤੇ-ਤੱਤੇ ਹੰਜੂਆਂ ਨੇ, ਦੁੱਖ ਕੱਤੇ ਹੰਜੂਆਂ ਨੇ
ਹਿਜ਼ਰਾਂ ਦਾ ਚਰਖਾ ਤੂੰ ਦੇ ਗਿਓਂ
ਸਧਰਾਂ ਵੀਰਾਨ ਹੋਈਆਂ, ਸੱਭੇ ਸ਼ਮਸ਼ਾਨ ਹੋਈਆਂ
ਇੱਕ ਵਾਰੀ ਪਿੰਡ ਆਜਾ ਦੀਪ ਸਿਓਂ

ਬਾਵਾ ਮਿੱਟੀ ਦਾ ਏਹ ਬੁੱਤ ਵਰਗਾ
ਬਾਵਾ ਮਿੱਟੀ ਦਾ ਏਹ ਬੁੱਤ ਵਰਗਾ
ਲੋਕਾਂ ਨੂੰ ਖਿਡੌਣਾ ਲੱਗਦਾ, ਮੈਨੂੰ ਲੱਗੇ ਮੇਰੇ ਪੁੱਤ ਵਰਗਾ
ਓ, ਮੈਨੂੰ ਲੱਗੇ ਮੇਰੇ ਪੁੱਤ ਵਰਗਾ
ਲੱਗੇ ਮੇਰੇ ਪੁੱਤ ਵਰਗਾ



Credits
Writer(s): Beat Minister
Lyrics powered by www.musixmatch.com

Link