Bas Yaara Lai

ਹੁਣ, ਨਾਰਾ ਛੱਡ ਕੇ ਬੱਸ ਯਾਰਾਂ ਲਈ ਲਿਖਦੇ ਆਂ
ਸਰਕਾਰਾਂ ਛੱਡ ਕੇ
ਸਰਕਾਰਾਂ ਛੱਡ ਕੇ, ਖੇਤੀ ਦੇ ਵਿੱਚ ਜੁੱਟ ਗਏ ਆਂ
ਹੁਣ, ਨਾਰਾ ਛੱਡ ਕੇ

ਅੱਖਾਂ ਲਾਲ ਵੀ ਰੱਖੀਆਂ ਨੇ ਬੜੀਆਂ
ਬਿਨਾ ਗੱਲ ਤੋਂ ਕਰੀਆਂ ਨੇ ਅੜੀਆਂ
ਖਬਰਾਂ ਵਿੱਚ ਸੀ ਢਾਣੀ ਯਾਰਾਂ ਦੀ
ਯਾਦਗਾਰੀ ਰੈਲੀਆਂ ਨੇ ਕਰੀਆਂ
ਖਬਰਾਂ ਵਿੱਚ ਸੀ ਢਾਣੀ ਯਾਰਾਂ ਦੀ
ਯਾਦਕਾਰੀ ਰੈਲੀਆਂ ਨੇ ਕਰੀਆਂ
ਹੁਣ, ਅਖਬਾਰਾਂ ਛੱਡ ਕੇ CD ਉੱਤੇ ਛੱਪਦੇ ਆਂ
ਸਰਕਾਰਾਂ ਛੱਡ ਕੇ, ਖੇਤੀ ਦੇ ਵਿੱਚ ਜੁੱਟ ਗਏ ਆਂ
ਹੁਣ, ਨਾਰਾ ਛੱਡ ਕੇ

ਮੈਂ ਤਾਂ ਨੀਵਾਂ ਸੀ ਪਤਾਲਾਂ ਤੋਂ
ਕੁਰਬਾਨ ਜਾਂਦਾ ਹਾਂ ਯਾਰਾਂ 'ਤੋਂ
ਜਿੰਨ੍ਹਾ ਨੇ ਇੰਨਾ ਜੋਗਾ ਕਰਤਾ
Tape ਕਢਾਤੀ ਯਾਰਾਂ ਤੋਂ

ਸੱਟ ਲੱਗੀ ਦਿਲ 'ਤੇ ਭਾਰੀ ਐ
ਜੱਦ ਟੁੱਟ ਗਈ ਸਾਡੀ ਯਾਰੀ ਐ
ਇੱਕ ਆਲਮ ਬੇਵਫ਼ਾਈ ਐ
ਇੱਕ ਪੱਲੇ ਇਹ ਤਨਹਾਈ ਐ
ਇੱਕ ਆਲਮ ਬੇਵਫ਼ਾਈ ਐ
ਇੱਕ ਪੱਲੇ ਇਹ ਤਨਹਾਈ ਐ

ਇਸ਼ਕ ਕਰਾਰਾਂ ਛੱਡ ਕੇ
ਯਾਰਾਂ 'ਤੋਂ ਮਰ ਮਿਟਦੇ ਆਂ
ਹੁਣ, ਨਾਰਾ ਛੱਡ ਕੇ, ਬੱਸ ਯਾਰਾਂ ਲਈ ਲਿਖਦੇ ਆਂ
ਸਰਕਾਰਾਂ ਛੱਡ ਕੇ

Gurbir Bains ਜਿਹੇ ਯਾਰ ਗਏ
ਕੋਲ ਤੁਰ ਸੱਚੀ ਸਰਕਾਰ ਗਏ
ਰਹਿ ਗਏ frame'an ਵਿੱਚ ਜੜੇ
ਜਿਉਂਦੇ ਜੀਆਂ ਨੂੰ ਮਾਰ ਗਏ
ਰਹਿ ਗਏ frame'an ਵਿੱਚ ਜੜੇ
ਜਿਉਂਦੇ ਜੀਆਂ ਨੂੰ ਮਾਰ ਗਏ

ਫਿਰ ਬਹਾਰਾਂ ਛੱਡ ਕੇ, ਹਾੜਾਂ ਵਿੱਚੋਂ ਵਿਚਰੇ ਆਂ
ਹੁਣ, ਨਾਰਾ ਛੱਡ ਕੇ, ਓਹ ਯਾਰਾਂ ਲਈ ਲਿਖਦੇ ਆਂ
ਸਰਕਾਰਾਂ ਛੱਡ ਕੇ

ਠੰਡੀ ਜ਼ਿੰਦਗੀ Jassar ਚਾਹੁੰਦਾ ਐ
ਹੁਣ, ਨਾ ਬਹੁਤੇ ਨੋਟ ਕਮਾਉਂਦਾ ਐ
Phone ਵੀ ਰੱਖਦਾ ਬੰਦ ਜਿਆਦਾ
FB ਵੀ ਘੱਟ ਚਲਾਉਂਦਾ ਐ
Phone ਵੀ ਰੱਖਦਾ ਬੰਦ ਜਿਆਦਾ
FB ਵੀ ਘੱਟ ਚਲਾਉਂਦਾ ਐ

ਹੁਣ, ੧੭ ਛੱਡ ਕੇ, ਮਲੋ ਦੇ ਵਿੱਚ ਹੀ ਟਿੱਕ ਗਏ ਆਂ
ਹੁਣ, ਨਾਰਾ ਛੱਡ ਕੇ ਬੱਸ ਯਾਰਾਂ ਲਈ ਲਿਖਦੇ ਆਂ
ਸਰਕਾਰਾਂ ਛੱਡ ਕੇ



Credits
Writer(s): Tarsem Jassar, R Guru
Lyrics powered by www.musixmatch.com

Link