Phatak Kotakpure Da

ਲੜ ਗਈ ਨੀ ਤੂੰ ਲੜ ਗਈ ਨੀ
ਤੂੰ ਕਾਹਤੋਂ ਗੱਡੀ ਚੜ੍ਹ ਗਈ ਨੀ?
ਬੂਹੇ ਨੂੰ ਜਿੰਦਰਾ ਜੜ ਗਈ ਨੀ
ਮੈਂ ਕਿੰਨਾ ਗ਼ੁੱਸਾ ਕਰ ਬੈਠੀ ਵੱਖੀ ਵਿੱਚ ਵੱਜੇ ਹੂਰੇ ਦਾ
ਹੁਣ ਬੰਦ ਪਿਆ ਦਰਵਾਜ਼ਾ
ਹੁਣ ਬੰਦ ਪਿਆ ਦਰਵਾਜ਼ਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜ਼ਾ ਜਿਓ ਫਾਟਕ ਕੋਟਕਪੂਰੇ ਦਾ

ਲੜਦਾ ਸੀ ਤੂੰ ਲੜਦਾ ਸੀ
ਘਰ ਅੱਧੀ ਰਾਤੀਂ ਵੜਦਾ ਸੀ
ਆਉਂਦਾ ਹੀ ਗੁੱਤੋ ਫੜਦਾ ਸੀ
ਨਿੱਤ ਨਵਾਂ ਕੋਈ ਸ਼ੋਰ ਸ਼ਰਾਬਾਂ ਸਾਡੇ ਘਰ ਵਿੱਚ ਰਹਿੰਦਾ ਸੀ
ਇਹ ਜੈ ਵੱਢੀ ਦਾ ਦਾਰੂ ਪੀ ਕੇ
ਇਹ ਜੈ ਵੱਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਇਹ ਜੈ ਵੱਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ

ਇਹ ਕੱਲਾ ਕਲੰਦਰ ਵੱਸੇ ਨੀ
ਤੇ ਧਰਿਓ ਪਾਣੀ ਨੱਸੇ ਨੀ
ਹੁਣ ਤੈਨੂੰ ਕਿਹੜਾ ਦੱਸੇ ਨੀ?
ਮੈਂ ਕਿੰਨਾ ਦੁੱਖ ਮਨਾਇਆ ਸੀ ਕਰਨਾਥ ਜਲੇਬੀ ਜੂੜੇ ਦਾ
ਹੁਣ ਬੰਦ ਪਿਆ ਦਰਵਾਜ਼ਾ
ਹੁਣ ਬੰਦ ਪਿਆ ਦਰਵਾਜ਼ਾ ਜਿਓ ਫਾਟਕ ਕੋਟਕਪੂਰੇ ਦਾ
ਹੁਣ ਬੰਦ ਪਿਆ ਦਰਵਾਜ਼ਾ ਜਿਓ ਫਾਟਕ ਕੋਟਕਪੂਰੇ ਦਾ

ਅਖ਼ੇ ਰੂਪ ਨੂੰ ਚੜ੍ਹਦੀ ਕਾਲੀ ਤੇ
ਜਦ ਰੱਖੀ ਫਿਰਦੀ ਸਾਲੀ ਤੇ
ਸਾਲੀ ਅੱਧੇ ਘਰਵਾਲੀ ਤੇ
ਮੈਂ ਫੁਲਕੀ ਵਰਗੀ ਨਾਰ ਲਿਆਉਣੀ ਮਾਂ ਆਪਣੀ ਨੂੰ ਕਹਿੰਦਾ ਸੀ
ਇਹ ਜੈ ਵੱਢੀ ਦਾ ਦਾਰੂ ਪੀ ਕੇ
ਇਹ ਜੈ ਵੱਢੀ ਦਾ ਦਾਰੂ ਪੀ ਕੇ ਧਰਮਰਾਜ ਬਣ ਬਹਿੰਦਾ ਸੀ
ਇਹ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ
ਇਹ ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ

ਹੁਣ ਬੰਦ ਪਿਆ ਦਰਵਾਜ਼ਾ ਜਿਓ ਫਾਟਕ ਕੋਟਕਪੂਰੇ ਦਾ

Credits
Writer(s): Charanjit Ahuja, Didar Sandhu
Lyrics powered by www.musixmatch.com

Link