Laavan

ਕੁੜੀ ਲਗਦੀ ਆ ਚੰਗੇ ਪਰਿਵਾਰ ਦੀ
ਤਾਹੀਓਂ ਕਦਰ ਕਰਾਂ ਮੈਂ ਉਹਦੇ ਪਿਆਰ ਦੀ
ਕੁੜੀ ਲਗਦੀ ਆ ਚੰਗੇ ਪਰਿਵਾਰ ਦੀ
ਤਾਹੀਓਂ ਕਦਰ ਕਰਾਂ ਮੈਂ ਉਹਦੇ ਪਿਆਰ ਦੀ

ਦੁੱਖ ਮਾਪਿਆਂ ਨੂੰ ਦੇਣੋਂ ਡਰਦੀ
ਨਾਲ਼ੇ ਮੈਨੂੰ ਵੀ ਰਵਾ ਨਹੀਂ ਸਕਦੀ

ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
(Court marriage ਕਰਾ ਨਹੀਂ ਸਕਦੀ)

ਸਾਡੀ ਪੀੜੀਆਂ ਦੀ ਇੱਜਤ ਬਣੀ
ਐਵੇਂ minute'an 'ਚ ਨਾ ਹੋ ਜਾਏ ਲੀਰ ਵੇ

"ਸਾਡੀ ਧੌਣ ਨੀਵੀਂ ਹੋ ਗਈ, ਗੁੱਡੀਏ"
ਕਿਤੇ ਕਹਿ ਨਾ ਦੇਣ ਮੇਰੇ ਵੀਰ ਵੇ
"ਸਾਡੀ ਧੌਣ ਨੀਵੀਂ ਹੋ ਗਈ, ਗੁੱਡੀਏ"
ਕਿਤੇ ਕਹਿ ਨਾ ਦੇਣ ਮੇਰੇ ਵੀਰ ਵੇ

ਭਾਵੇਂ ਵਿਆਹ ਤੋਂ ਪਿੱਛੋਂ ਲੈ ਜਾਈਂ Sydney
ਪਹਿਲਾਂ ਸ਼ਿਮਲੇ ਮੈਂ ਜਾ ਨਹੀਂ ਸਕਦੀ

ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
(Court marriage ਕਰਾ ਨਹੀਂ ਸਕਦੀ)

ਮੈਂ ਨਹੀਂ ਜਾਣਾ ਹਥਿਆਰਾਂ ਸਿਰ 'ਤੇ
ਲੈਕੇ ਆ ਜਾਈਂ ਫ਼ੁੱਲਾਂ ਵਾਲ਼ੀ car ਵੇ

ਤੈਨੂੰ ਮਨਿਆ ਕਿ ਪਿਆਰ ਕਰਦੀ
ਮੈਨੂੰ ਫ਼ਰਜ਼ਾਂ ਦੀ ਵੀ ਆ ਸਾਰ ਵੇ
ਤੈਨੂੰ ਮਨਿਆ ਕਿ ਪਿਆਰ ਕਰਦੀ
ਮੈਨੂੰ ਫ਼ਰਜ਼ਾਂ ਦੀ ਵੀ ਆ ਸਾਰ ਵੇ

ਵੇ ਮੈਂ ਪੇਕਿਆਂ ਤੋਂ ਸਾਰੀ ਜ਼ਿੰਦਗੀ
ਚੰਨਾ ਦੂਰੀਆਂ ਬਣਾ ਨਹੀਂ ਸਕਦੀ

ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
(Court marriage ਕਰਾ ਨਹੀਂ ਸਕਦੀ)

Jaggi, ਸੁਣ ਲੈ ਸੰਘੇੜੇ ਵਾਲਿਆ
ਗੱਲਾਂ ਬਹੁਤੀਆਂ ਨਹੀਂ ਮੈਨੂੰ ਆਉਂਦੀਆਂ

ਧੀ ਬਾਬਲੇ ਦੀ ਹੁੰਦੀ ਪੱਗ ਵੇ
ਪੱਗਾਂ ਸਿਰਾਂ ਉਤੇ ਹੀ ਨੇ ਸੌਂਦੀਆਂ
ਧੀ ਬਾਬਲੇ ਦੀ ਹੁੰਦੀ ਪੱਗ ਵੇ
ਪੱਗਾਂ ਸਿਰਾਂ ਉਤੇ ਹੀ ਨੇ ਸੌਂਦੀਆਂ

ਉਚੇ ਰੱਖਦੀ ਖਿਆਲ ਨਖਰੋ
ਉਹਦੇ ਵਰਗੀ ਥਿਆ ਨਹੀਂ ਸਕਦੀ

ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"
ਕਹਿੰਦੀ, "ਗੁਰੂ ਘਰੇ ਲਾਵਾਂ ਲੈਣੀਆਂ
Court marriage ਕਰਾ ਨਹੀਂ ਸਕਦੀ"

(Court marriage ਕਰਾ ਨਹੀਂ ਸਕਦੀ)
(Court marriage ਕਰਾ ਨਹੀਂ ਸਕਦੀ)



Credits
Writer(s): Ranjha Yaar, Jaggi Sanghera
Lyrics powered by www.musixmatch.com

Link