Bolane Di Lodd Nahin (From "Nikka Zaildar")

ਕੀ ਗੱਲਾਂ ਵਿੱਚ ਰੱਖਿਆ, ਛੱਡ ਰਹਿਣ ਦੇ
ਸਾਡੇ ਕੋਲੋਂ ਦੂਰੀਆਂ ਹੋ ਅੱਡ ਲੈਣ ਦੇ
ਨੈਣਾਂ ਦੀ ਜੋ ਗੱਲ ਸਾਰੀ ਹੋ ਵੀ ਗਈ
ਬੁੱਲ੍ਹ ਖੋਲ੍ਹਣੈ ਦੀ ਲੋੜ ਨਈ

ਤੂੰ ਵੀ ਕਰਦੀ ਏਂ ਪਿਆਰ
ਹਾਏ, ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਬੋਲਣੈ ਦੀ ਲੋੜ ਨਈ
ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਬੋਲਣੈ ਦੀ ਲੋੜ ਨਈ

ਮੇਰੇ ਵਾਂਗੂੰ ਤੇਰੀਆਂ ਵੀ ਰਾਤਾਂ ਹੋਈਆ ਲੰਬੀਆਂ
ਕੱਚੀਆਂ ਏ ਨੀਂਦਰਾਂ ਵੀ ਡਾਢੀਆਂ ਨਿਕੰਮੀਆਂ
ਪਿਆਰ ਦੀਆਂ ਰੁੱਤਾਂ ਤੇ ਹਵਾਵਾਂ ਜਾ ਕੇ ਥੰਮੀਆਂ
ਬਣ ਕੇ ਤ੍ਰੇਲਾਂ ਤੇਰੀ ਪਲਕਾਂ ਤੇ ਜੰਮੀਆਂ
ਹੀਰਿਆਂ ਤੋਂ ਮਹਿੰਗੇ ਜਜ਼ਬਾਤ ਕੀਮਤੀ
ਐਵੇਂ ਰੋਲਣੈ ਦੀ ਲੋੜ ਨਈ

ਤੂੰ ਵੀ ਕਰਦੀ ਏਂ ਪਿਆਰ
ਹਾਂ, ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਬੋਲਣੈ ਦੀ ਲੋੜ ਨਈ
ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਬੋਲਣੈ ਦੀ ਲੋੜ ਨਈ

ਮੁੱਖ ਮੈਥੋਂ ਮੋੜੀ ਨਾ ਵੇ
ਦਿਲ ਮੇਰਾ ਤੋੜੀ ਨਾ ਵੇ
ਤੇਰੇ ਨਾਲ ਤੋੜ ਨਿਭਾਈਆਂ ਦੁਨੀਆ ਨਾਲ ਲੜਕੇ
ਦੁਨੀਆ ਨਾਲ ਲੜਕੇ ਵੇ
ਦੁਨੀਆ ਨਾਲ ਲੜਕੇ

ਦੁਨੀਆ ਤੋਂ ਗੁੜ੍ਹਾ ਜਾਨੇ ਰੰਗ ਮੇਰੇ ਪਿਆਰ ਦਾ
ਮੁੱਖੜੇ 'ਚੋਂ ਤੇਰੇ ਹੁਣ ਚਾਤੀਆਂ ਏ ਮਾਰਦਾ
ਗੱਲ੍ਹਾ ਦਾ ਇਹ ਨੂਰ ਵੈਰੀ ਬਣਿਆ ਕਰਾਰ ਦਾ
ਤੂੰ ਹੀ ਦੱਸ ਤੇਰੇ ਤੋਂ ਮੈਂ ਜਿੰਦ ਕਿਉਂ ਨਾ ਵਾਰਦਾ?
ਦਿਲ ਨੂੰ ਕਿਹਾ ਕਿ "ਸਿਆਣਾ ਬਣ ਜਾ ਤੈਨੂੰ ਡੋਲਣ ਦੀ ਲੋੜ ਨਈ"

ਕਿੰਨਾ ਕਰਦੀ ਏਂ ਪਿਆਰ?
ਹੋ, ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਬੋਲਣੈ ਦੀ ਲੋੜ ਨਈ
ਤੂੰ ਵੀ ਕਰਦੀ ਏਂ ਪਿਆਰ, ਮੈਨੂੰ ਪਤਾ ਸਭ ਏ
ਤੈਨੂੰ ਡੋਲਣੈ ਦੀ ਲੋੜ ਨਈ



Credits
Writer(s): Jatinder Shah, Maninder Kailey
Lyrics powered by www.musixmatch.com

Link