Taan Vi Changa Lagda

ਮਸਲਾ ਨਹੀਂ ਉਠਦਾ ਕੁੜੀ ਐਸੀ-ਵੈਸੀ ਦਾ
ਮੈਂ ਹਾਂ fan Ronaldo ਦੀ, ਤੇ ਉਹ Messi ਦਾ

ਇਸ ਗੱਲ 'ਤੇ ਹੁੰਦੀ ਹੈ ਤਕਰਾਰ
ਪਰ ਤਾਂ ਵੀ ਚੰਗਾ ਲਗਦਾ
ਸਿੱਧੇ ਮੂੰਹ ਨਹੀਂ ਬੁਲਾਉਂਦਾ ਕਦੇ ਯਾਰ
ਪਰ ਤਾਂ ਵੀ ਚੰਗਾ ਲਗਦਾ
ਹਾਂ, ਤਾਂ ਵੀ ਚੰਗਾ ਲਗਦਾ

ਉਂਜ ਹੈ ਉਹ ਵਿਹਲਾ, ਪਰ ਕੰਮਕਾਰ ਬੜੇ ਨੇ
ਉਤੋਂ ਮੈਂ ਵੀ ਕੀ ਕਰਾਂ? ਉਹਦੇ ਯਾਰ ਬੜੇ ਨੇ
ਪਿਆਰ ਨਹੀਂ ਕਰਨਾ ਫਿਰ ਲੜ ਹੀ ਲਿਆ ਕਰੇ
ਘੱਟ ਤੋਂ ਘੱਟ message'an ਨੂੰ ਉਹ ਪੜ੍ਹ ਹੀ ਲਿਆ ਕਰੇ

ਉਂਜ ਪੜ੍ਹਦਾ ਬਥੇਰੇ ਅਖ਼ਬਾਰ
ਪਰ ਤਾਂ ਵੀ ਚੰਗਾ ਲਗਦਾ
ਸਿੱਧੇ ਮੂੰਹ ਨਹੀਂ ਬੁਲਾਉਂਦਾ ਕਦੇ ਯਾਰ
ਪਰ ਤਾਂ ਵੀ ਚੰਗਾ ਲਗਦਾ
ਹਾਂ, ਤਾਂ ਵੀ ਚੰਗਾ ਲਗਦਾ

ਰੋਹਬ ਜਿਹਾ ਰੱਖੇ ਤਾਹੀਓਂ ਮੇਰੇ ਦਿਲ ਨੂੰ ਭਾਉਂਦਾ
ਜਦ college ਪੈਂਦੀਆਂ vote'an ਉਹ ਪਰਧਾਨ ਬਣਾਉਂਦਾ
ਫਿਕਰ ਨਹੀਂ ਕਿ ਉਹਦੇ ਹੋਰ ਕਿਤੇ ਵੀ ਚੱਲਦੀ
ਕੁੜੀਆਂ ਤੋਂ ਜ਼ਿਆਦਾ ਉਹਨੂੰ ਫ਼ਿਕਰ ਐ ਇਸ ਗੱਲ ਦੀ

ਕਿਹੜੀ ਐਤਕੀ ਆਊਗੀ ਸਰਕਾਰ
ਪਰ ਤਾਂ ਵੀ ਚੰਗਾ ਲਗਦਾ
ਸਿੱਧੇ ਮੂੰਹ ਨਹੀਂ ਬੁਲਾਉਂਦਾ ਕਦੇ ਯਾਰ
ਪਰ ਤਾਂ ਵੀ ਚੰਗਾ ਲਗਦਾ
ਹਾਂ, ਤਾਂ ਵੀ ਚੰਗਾ ਲਗਦਾ

ਯਾਰਾਂ ਦੇ number ਯਾਦ, ਮੇਰਾ birthday ਵੀ ਯਾਦ ਨਹੀਂ
ਕਹਿੰਦਾ, "ਗੱਲ ਕੋਈ ਪੁੱਛ ਸਕਦੀ ਇਕ ਵਾਰ ਤੋਂ ਬਾਅਦ ਨਹੀਂ"
ਗਰਮੀਆਂ ਵਿਚ ਤੁਰਿਆ ਰਹਿੰਦਾ ਪਹਾੜਾਂ ਵੱਲ ਨੂੰ
ਸਿਆਣਾ ਵਿਚ ਨਿਤ ਕਹਿੰਦਾ, "ਫਿਰ ਜਾਣਾ ਵਿਆਹ ਕੱਲ ਨੂੰ"

ਮੇਰੇ ਨਾਲ ਨਹੀਂ ਜਾਂਦਾ Babbu ਬਾਹਰ
ਪਰ ਤਾਂ ਵੀ ਚੰਗਾ ਲਗਦਾ
ਸਿੱਧੇ ਮੂੰਹ ਨਹੀਂ ਬੁਲਾਉਂਦਾ ਕਦੇ ਯਾਰ
ਪਰ ਤਾਂ ਵੀ ਚੰਗਾ ਲਗਦਾ
ਹਾਂ, ਤਾਂ ਵੀ ਚੰਗਾ ਲਗਦਾ



Credits
Writer(s): Babbu, Gold Boy
Lyrics powered by www.musixmatch.com

Link