Chahtaan

ਚਾਹਤਾਂ ਤੇਰੀਆਂ ਮੈਂ ਲੈਕੇ ਕਿਧਰ ਨੂੰ ਜਾਵਾਂ?
ਮੰਜ਼ਿਲਾਂ ਖੋ ਗਈਆਂ, ਤੇ ਖੋ ਗਈਆਂ ਨੇ ਰਾਹਵਾਂ

ਤੂੰ ਕਿਵੇਂ ਰਹਿ ਲੈਨੈ ਮੈਥੋਂ ਵੱਖ ਹੋਕੇ?
ਕਿੰਨੀ ਵਾਰੀ ਲੱਭਾਂ ਤੈਨੂੰ ਖੋ-ਖੋ ਕੇ
ਕਮਜ਼ੋਰੀ ਬਣ ਗਿਆ ਮੇਰੀ
ਛੱਡ ਨਹੀਂ ਸੱਕਦੀ, ਦਿਲਦਾਰਾ (ਦਿਲਦਾਰਾ, ਦਿਲਦਾਰਾ)

ਜਦੋਂ ਮੁੱਕ ਗਈ ਉਹ ਦੂਰੀ, ਆ ਜਾਈਂ ਮਿਲਣ ਲਈ, ਯਾਰਾ
ਮੈਂ ਸਾਹ ਮੰਗ ਲਊਂ ਉਧਾਰੇ ਰੱਬ ਤੋਂ ਤੇਰੇ ਲਈ, ਯਾਰਾ

ਵੇ ਕੈਸਾ ਖੰਜਰ ਤੂੰ ਮਾਰਿਆ ਮੇਰੀ ਮੁਹੱਬਤਾਂ 'ਤੇ, ਯਾਰ?
ਵੇ ਤੂੰ ਅੱਗ ਲਾਕੇ ਫ਼ੂਕਤਾ ਮੇਰਾ ਫ਼ੁੱਲਾਂ ਜਿਹਾ ਪਿਆਰ

ਵੇ ਕੱਟਾਂ ਇੱਕ-ਇੱਕ ਪਲ ਰੋ-ਰੋ ਕੇ
ਰਾਤਾਂ ਲੰਘ ਗਈਆਂ, ਦੇਖਿਆ ਨਾ ਸੋ ਕੇ
ਮੈਂ ਕੱਟਾਂ ਇੱਕ-ਇੱਕ ਪਲ ਰੋ-ਰੋ ਕੇ
ਰਾਤਾਂ ਲੰਘ ਗਈਆਂ, ਦੇਖਿਆ ਨਾ ਸੋ ਕੇ

ਵੇ ਜਾਨ ਮੇਰੀ ਨੂੰ ਲੈਕੇ ਬਿਹ ਜਾਊਂ
ਲਾਇਆ ਤੇਰਾ ਲਾਰਾ

ਜਦੋਂ ਮੁੱਕ ਗਈ ਉਹ ਦੂਰੀ, ਆ ਜਾਈਂ ਮਿਲਣ ਲਈ, ਯਾਰਾ
ਮੈਂ ਸਾਹ ਮੰਗ ਲਊਂ ਉਧਾਰੇ ਰੱਬ ਤੋਂ ਤੇਰੇ ਲਈ, ਯਾਰਾ
ਜਦੋਂ ਮੁੱਕ ਗਈ ਉਹ ਦੂਰੀ, ਆ ਜਾਈਂ ਮਿਲਣ ਲਈ, ਯਾਰਾ
ਮੈਂ ਸਾਹ ਮੰਗ ਲਊਂ ਉਧਾਰੇ ਰੱਬ ਤੋਂ ਤੇਰੇ ਲਈ, ਯਾਰਾ

ਵੇ ਹੱਦ ਦੀ ਵੀ ਹੱਦ ਹੋ ਗਈ, ਤੂੰ ਤੇ ਮੁੱਕਰ ਹੀ ਗਿਆ
ਓ, ਜਿਹੜੀ ਗੱਲੋਂ ਡਰ ਰਹਿੰਦਾ ਸੀ, ਓਹੀ ਕਰ ਤੂੰ ਗਿਆ
ਵੇ ਹੱਦ ਦੀ ਵੀ ਹੱਦ ਹੋ ਗਈ, ਤੂੰ ਤੇ ਮੁੱਕਰ ਗਿਆ
ਵੇ ਜਿਹੜੀ ਗੱਲੋਂ ਡਰ ਰਹਿੰਦਾ ਸੀ, ਓਹੀ ਕਰ ਤੂੰ ਗਿਆ

ਤਾਂ ਵੀ ਕਰ ਦਿੱਤਾ ਮਾਫ਼, ਮੁੜ ਆਜਾ
ਜਿੰਨੀ ਵੀ ਤੂੰ ਮਾੜੀ ਕੀਤੀ ਮੈਂ ਭੁਲਾਤਾ
ਤਾਂ ਵੀ ਕਰ ਦਿੱਤਾ ਮਾਫ਼, ਮੁੜ ਆਜਾ
ਜਿੰਨੀ ਵੀ ਤੂੰ ਮਾੜੀ ਕੀਤੀ ਮੈਂ ਭੁਲਾਤਾ

Nirmaan, ਮੇਰੇ ਕੋਲ਼ ਆਜਾ
ਤੂੰ ਨਾ ਜਾਵੀਂ ਦੂਰ ਦੁਬਾਰਾ (ਦੁਬਾਰਾ, ਦੁਬਾਰਾ)

ਜਦੋਂ ਮੁੱਕ ਗਈ ਉਹ ਦੂਰੀ, ਆ ਜਾਈਂ ਮਿਲਣ ਲਈ, ਯਾਰਾ
ਮੈਂ ਸਾਹ ਮੰਗ ਲਊਂ ਉਧਾਰੇ ਰੱਬ ਤੋਂ ਤੇਰੇ ਲਈ, ਯਾਰਾ
ਜਦੋਂ ਮੁੱਕ ਗਈ ਉਹ ਦੂਰੀ, ਆ ਜਾਈਂ ਮਿਲਣ ਲਈ, ਯਾਰਾ
ਮੈਂ ਸਾਹ ਮੰਗ ਲਊਂ ਉਧਾਰੇ ਰੱਬ ਤੋਂ ਤੇਰੇ ਲਈ, ਯਾਰਾ

Credits
Writer(s): Nirmaan, Goldboy
Lyrics powered by www.musixmatch.com

Link