Do Badiyan Kimti Jinda

ਦੋ ਬੜੀਆਂ ਕੀਮਤੀ ਜਿੰਦਾਂ ਨੀਂਹਾਂ ਵਿੱਚ ਆਣ ਖਲੋ ਗਈਆਂ
ਇਹ ਤੱਕ ਕੇ ਤਸੀਹਾ ਗ਼ਮ ਦਾ ਕੰਧਾਂ ਵੀ ਪਾਗਲ ਹੋ ਗਈਆਂ

ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਛਾਈ ਹੈਰਾਨੀ
ਗੁਜਰੀ ਦੇ ਚੰਨ ਦੀਆਂ ਰਿਸ਼ਮਾਂ ਧਰਤੀ ਵਿੱਚ ਕਿਵੇਂ ਸਮੋ ਗਈਆਂ

ਸੂਬੇ ਨੇ ਹੁਕਮ ਸੁਣਾਇਆ ਜੱਲਾਦਾਂ ਦਾ ਦਿਲ ਘਬਰਾਇਆ
ਨੇਕੀ ਦੀਆਂ ਕੁੱਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ

ਫਤਿਹ ਸਿੰਘ ਨੇ ਫਤਿਹ ਬੁਲਾਈ ਜ਼ੋਰਾਵਰ ਦੀ ਵੀ ਵਾਰੀ ਆਈ
ਦੋ ਸਵਰਗ ਨੂੰ ਚੱਲੀਆਂ ਰੂਹਾਂ ਨੀਹਾਂ ਵਿੱਚ ਯਾਦ ਲੁਕੋ ਗਈਆਂ

ਮਾਤਾ ਗੁਜਰੀ ਜੱਲਾਦ ਨੂੰ ਬੋਲੀ ਖੇਲੋ ਬੱਚਿਆਂ ਦੇ ਖ਼ੂਨ ਚ ਹੋਲੀ
ਪਰ ਹੋ ਕੇ ਸ਼ਹੀਦ ਉਹ "ਸਫਰੀ" ਸਾਰੀ ਕੰਧ ਲਹੂ ਵਿੱਚ ਧੋ ਗਈਆਂ



Credits
Writer(s): Saleem-parvez, Harvinder Ahorpuri
Lyrics powered by www.musixmatch.com

Link