Kaanshi Vich Satguru Mera

ਆ ਜਾਓ ਚਰਨੀਂ ਸੀਸ ਨਿਵਾਈਏ ਸ਼ਕਤੀ ਦੇ ਬਲਿਹਾਰੇ ਜਾਈਏ

ਰੋਮ ਰੋਮ ਭਗਤੀ ਨਾਲ਼ ਭਰਦਾ ਐਸੇ ਵਚਨ ਉਚਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

ਕਾਂਸ਼ੀ ਦੇ ਵਿਚ ਜਨਮ ਲਿਆ ਏ ਆ ਕੇ ਸਤਿਗੁਰੂ ਮੇਰੇ
ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
ਹਾਂ ਦੁਨੀਆ ਰੌਸ਼ਨ ਕਰਤੀ ਆਕੇ ਓਹਦੇ ਰੱਬੀ ਚਿਹਰੇ
ਓਹਦੀ ਮਹਿਮਾ ਬੜੀ ਨਿਆਰੀ ਸਭ ਦੇ ਕਾਜ ਸਵਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

ਊਚ ਨੀਚ ਦੇ ਭੇਦ ਮਿਟਾ ਤੇ ਐਸੇ ਵਚਨ ਉਚਾਰੇ
ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
ਹਾਂ ਓਹਦੀ ਭਗਤੀ ਸ਼ਕਤੀ ਅਗੇ ਸਾਰੇ ਪੰਡਿਤ ਹਾਰੇ
ਚਾਰੇ ਪਾਸੇ ਖ਼ੁਸ਼ੀਆਂ ਨੇ ਭਗਤੀ ਦੀ ਮੇਹਕ ਖਿਲਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

ਪਿੰਡ ਤਲਵੰਡੀ ਚੌਧਰੀਆਂ ਚੋ ਸੰਗਤਾ ਦੇਖਣ ਆਈਆ
ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
ਅਮਰੀਕ ਸ਼ੇਰੇਆ ਸ਼ਰਧਾ ਦੇ ਨਾਲ ਮੱਥਾ ਟੇਕਣ ਆਈਆ
ਨਸ਼ਾ ਰਹਿਣਾ ਏ ਸਾਰੀ ਜ਼ਿੰਦਗੀ ਓਹਦੇ ਨਾਮ ਖ਼ੁਮਾਰ ਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ
ਕਾਂਸ਼ੀ ਵਿਚ ਸਤਿਗੁਰੂ ਮੇਰਾ ਪਾਣੀ ਵਿਚ ਪੱਥਰ ਤਾਰਦਾ

Credits
Writer(s): Jassi Brothers, Amrik Shera
Lyrics powered by www.musixmatch.com

Link