Kudi-The Voice of Girlhood

ਇਹ ਗੀਤ ਸਿਰਫ ਇਕ ਗੀਤ ਹੀ ਨਹੀ, ਇਕ ਸਵਾਲ ਹੈ ਸਮਾਜ ਨੂੰ । ਇਹ ਸਵਾਲ ਕਰ ਰਹੀ ਹੈ ਇਕ ਕੁੜੀ, ਇਕ ਧੀ, ਇਕ ਮਜ਼ਲੂਮ ਔਰਤ।
ਦਾਜ ਦੇ ਲਈ ਮੈਨੂੰ ਸਾੜਿਆ ਵੀ ਜਾਂਦਾ ਏ
ਜਮਨੇ ਤੋ ਪਹਿਲਾਂ ਮਾਰਿਆ ਵੀ ਜਾਂਦਾ ਏ
ਘਰੋਂ ਕੱਢ ਦਿੰਦੇ ਮੈਨੂੰ ਬਾਂਹ ਫੜ ਕੇ
ਮੈਂ ਇਕ ਕੁੜੀ ਹਾਂ ਖੌਰੇ ਤਾਂ ਕਰਕੇ

ਨਾ ਮੇਰੇ ਲਈ ਕਾਨੂੰਨ ਕੋਈ ਨਾ ਮੇਰੇ ਲਈ ਹੱਕ ਏ
ਮੇਰੀ ਇਜ਼ਤ ਤੇ ਤਾਂ ਹਰ ਇਕ ਦੀ ਹੀ ਅੱਖ ਏ
ਸੁਪਨੇ ਵੀ ਹੋ ਗਏ ਨੇ ਸੁਆਹ ਸੜ ਕੇ
ਮੈਂ ਇਕ ਕੁੜੀ ਹਾਂ ਖੌਰੇ ਤਾਂ ਕਰਕੇ

ਨਾਨਕ ਬੁੱਧ ਸ਼੍ਰੀ ਰਾਮ ਤੇ ਕ੍ਰਿਸ਼ਨ ਔਰਤ ਨੇ ਹੀ ਜਾਏ ਨੇ
ਫਿਰ ਕਿਉਂ ਉਸੇ ਔਰਤ ਨੇ ਹੀ ਮਾੜੇ ਲੇਖ ਲਿਖਾਏ ਨੇ
ਨਿੱਤ ਜਿਊਣਾ ਪੈਂਦੈ ਮੈਨੂੰ ਮਰ ਮਰ ਕੇ
ਮੈਂ ਇਕ ਕੁੜੀ ਹਾਂ ਖੌਰੇ ਤਾਂ ਕਰਕੇ

ਕੁੜੀਆਂ ਚਿੜਿਆਂ ਪਰਦੇਸਣਾ ਹੋਵਣ
ਮੁੱਢ ਤੋਂ ਹੀ ਇਹ ਰੀਤ ਬਣੀ
ਜਿਊਂਦੀ ਵਸਦੀ ਰਹਿ ਕੁੜੀਏ ਤੂੰ
ਮਹਿਲੇ ਪੂੰਨੀ ਦਾ ਗੀਤ ਬਣੀ
ਸ਼ਾਲਾ ਆਖਣਾ ਨਾ ਪਵੇ ਤੈਨੂੰ ਅੱਖ ਭਰਕੇ
ਮੈਂ ਇਕ ਕੁੜੀ ਹਾਂ ਖੌਰੇ ਤਾਂ ਕਰਕੇ



Credits
Writer(s): Mehla Punni, R. Guru
Lyrics powered by www.musixmatch.com

Link