Ik Taar Peya Chhede

ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥
ਮੇਰੇ ਮਾਹੀ ਦੇ ਦੋ ਸਾਥੀ॥
ਇਕ ਸੱਜੇ ਇਕ ਖੱਬੇ ।
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥
ਮੇਰੇ ਮਾਹੀ ਦੇ ਦੋ ਸਾਥੀ॥
ਇਕ ਸੱਜੇ ਇਕ ਖੱਬੇ ।
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥

ਇੱਕ ਗੰਗਾ ਨਾਉਂਨ ਵਾਲਾ,
ਦੂਜਾ ਮੱਕੇ ਦਾ ਪੁਜਾਰੀ,
ਤਾਵੀ ਦੋਵਾਂ ਦੀ ਨੀ ਟੁੱਟੀ,
ਸਾਰੀ ਉਮਰਾਂ ਦੀ ਯਾਰੀ॥
ਨਾ ਸੀ ਧੰਨ ਦੇ ਖ਼ਜ਼ਾਨੇ॥
ਨਾਹੀ ਨੋਟਾਂ ਦੇ ਡੱਬੇ ॥
ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ।

ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥

ਦੋਵੇਂ ਸਾਥੀ ਭੋਲੇ ਭਾਲੇ,
ਹੈ ਸੀ ਦੋਹਾਂ ਤੇ ਗ਼ਰੀਬੀ,
ਨਾਲ ਨਾਨਕ ਦੇ ਜੁੜੀ,
ਏਸੀ ਦੋਹਾਂ ਦੀ ਨਸੀਬੀ ॥
ਰਲ ਮਿਲ ਪਏ ਧੋਦੇ॥
ਤੈਰ ਮੇਰ ਵਾਲੇ ਤੱਬੇ॥

ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ।
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥

ਇਕ ਅੱਖੀਂਆ ਦਾ ਤਾਰਾ,
ਦੂਜਾ ਜਾਨ ਤੋ ਪਿਆਰਾ,
ਬਣੇ ਜ਼ਿੰਦਗੀ ਚ ਦੋਵੇਂ,
ਇਕ ਦੂਜੇ ਦਾ ਸਹਾਰਾ॥
ਨਾਲ ਗੁਰਾਂ ਦੇ ਨਿਭਾਈ॥
ਲੋਕ ਜਾਣਦੇ ਨੇ ਸਭਏ॥
ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ।
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥
ਮੇਰੇ ਮਾਹੀ ਦੇ ਦੋ ਸਾਥੀ, ਇਕ ਸੱਜੇ ਇਕ ਖੱਬੇ।
ਇੱਕ ਤਾਰ ਪਿਆ ਛੇੜੇ, ਚੌਰ ਦੂਜੇ ਹੱਥ ਫੱਬੈ ॥
ਵੱਲੋ:- ਗੋਬਿੰਦ ਸਿੰਘ



Credits
Writer(s): Atul Sharma, Shamsher Sandhu, Charan Singh Safri, Harvinder Ohadpuri, Inderjit Hassan Puri
Lyrics powered by www.musixmatch.com

Link