Aaja Gharhi Pal

ਆਜਾ ਘੜੀ ਪਲ ਬਹਿ ਕੇ
ਪੀਏ ਚਾਹ ਦੋਸਤਾ
ਬੋਜ ਜ਼ਿੰਦਗੀ ਦਾ ਸਿਰੋਂ
ਜ਼ਰਾ ਲਾਹ ਦੋਸਤਾ

ਜ਼ਰਾ ਬਹਿ ਜਾ ਕੁੱਝ ਦੱਸ
ਤਾਰ ਦਿਲਾਂ ਵਾਲੇ ਛੇੜ
ਦੇਖੀਂ ਦਿਲ ਵਾਲੇ ਸ਼ੀਸ਼ੇ ਵਿੱਚ
ਆ ਜੇ ਨਾ ਤਰੇੜ
ਆਪੋ ਆਪਣੇ ਫੇਰ
ਮੱਲਣੇ ਨੇ ਰਾਹ ਦੋਸਤਾ

ਮੈਨੂੰ ਥੱਕਾ-ਥੱਕਾ ਲੱਗੇ
ਭਾਰ ਜ਼ਿੰਦਗੀ ਦਾ ਢੋਹ ਕੇ
ਐਵੇਂ ਹੌਂਸਲਾ ਨਾ ਹਾਰ
ਇਹਨੂੰ ਮਿਲ ਰਾਜ਼ੀ ਹੋ ਕੇ
ਮਾਰ ਪੱਟੜਾ ਦੁੱਖਾਂ ਦਾ
ਮੱਲ ਢਾਹ ਦੋਸਤਾ

ਜਿਹੜੇ ਅੱਲੜ ਪੁਣੇ ਦੇ ਵਿੱਚ
ਹੱਸ ਕੇ ਲੰਘਾਏ
ਉਹੀ ਪਲ ਰਹਿਣੇ ਯਾਦ
ਜਿਹੜੇ GNDU 'ਚ ਬਿਤਾਏ
ਫੇਰ ਨੀ ਲੱਭਣੇ, ਭਾਵੇਂ
ਲਾ ਲਈ ਵਾਹ ਦੋਸਤਾ

ਮੇਰੀ ਮੰਨੇ ਜੇ ਤੂੰ ਗੱਲ
ਯਾਰਾ ਛੇੜ ਕੋਈ ਤਾਰ
ਦੇਖੀਂ ਤੱਪਦੀ ਏ ਜਿੰਦ
ਕਿੱਦਾਂ ਹੁੰਦੀ ਠੰਡੀ ਸੀਤ
ਵਾਹ-ਵਾਹ ਦੋਸਤਾ
ਬੋਜ Library ਦਾ ਸਿਰੋਂ
ਜ਼ਰਾ ਲਾਹ ਦੋਸਤਾ



Credits
Writer(s): Satinder Sartaaj
Lyrics powered by www.musixmatch.com

Link