Mohali Waaliye

ਪਾਪਣੇ Mohali ਸ਼ਹਿਰ ਵਾਲੀਏ
ਰੰਗ ਚਿੱਟਾ ਤੇਰਾ, ਦਿਲ ਦੀਏ ਕਾਲੀਏ (ਕਾਲੀਏ)

ਪਾਪਣੇ Mohali ਸ਼ਹਿਰ ਵਾਲੀਏ
ਰੰਗ ਚਿੱਟਾ ਤੇਰਾ, ਦਿਲ ਦੀਏ ਕਾਲੀਏ

ਹੋ, Chandigarh ਵੀ ਚੰਡਾਲਗੜ੍ਹ ਲੱਗਦਾ
ਸੱਟ ਸਾਨੂੰ ਮਾਰ ਗਈ ਕਰਾਰੀ, ਅੱਲ੍ਹੜੇ

ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ
ਵਿਕ ਗਈ ਜ਼ਮੀਨ ਤੇਰੇ ਕਰਕੇ
ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ

ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ

ਮੈਂ ਨਵਾਂ-ਨਵਾਂ ਬਾਹਰਵੀਂ ਸੀ ਆਇਆ ਕਰਕੇ
ਪਤਾ ਨਹੀਂ ਕਦੋਂ ਤੂੰ ਕਰੀਬ ਕਰ ਗਈ?
ਦਿਲ ਕਰੇ ਤੇਰਾ passport ਪਾੜਦਾਂ
ਢਾਈ ਸਾਲਾਂ ਵਿੱਚ ਤੂੰ ਗ਼ਰੀਬ ਕਰ ਗਈ
ਢਾਈ ਸਾਲਾਂ ਵਿੱਚ ਤੂੰ ਗ਼ਰੀਬ ਕਰ ਗਈ

ਫਿਰੇਂ ticket ਕਰਾਈ Auckland ਦੀ
ਮਾਰ ਜਾਣਾ ਹੁਣ ਤੂੰ ਉਡਾਰੀ, ਅੱਲ੍ਹੜੇ

ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ
ਵਿਕ ਗਈ ਜ਼ਮੀਨ ਤੇਰੇ ਕਰਕੇ
ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ

ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ

(ਗੱਭਰੂ ਸੀ)

(ਭੋਰ-ਭੋਰ, ਖਾ ਗਈ ਤੇਰੀ ਯਾਰੀ, ਅੱਲ੍ਹੜੇ)

ਓ, ਤੇਰੇ ਤੋਂ ਨਾ ਕੁੜਤਾ-ਪਜਾਮਾ ਸਰਿਆ
ਤੈਨੂੰ ਲੈਕੇ ਦਿੱਤੀਆਂ ਮੈਂ jean'an ਮਹਿੰਗੀਆਂ
ਤੇਰੇ ਸ਼ਹਿਰ ਵਾਲੀਆਂ ਨੇ ਪੱਟ ਲੈਂਦੀਆਂ
ਵੇਖ-ਵੇਖ ਸਾਡੀਆਂ ਜ਼ਮੀਨਾਂ ਮਹਿੰਗੀਆਂ
ਦਿਸਦੀਆਂ ਸਾਡੀਆਂ ਜ਼ਮੀਨਾਂ ਮਹਿੰਗੀਆਂ

ਤੇਰੇ ਪਿਛਲੇ birthday 'ਤੇ ਫੂਕਤੀ
ਇਕ ਸਾਲ ਜਿੰਨੀ ਸੀਰੀ ਦੀ ਦਿਹਾੜੀ, ਅੱਲ੍ਹੜੇ

ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ
ਵਿਕ ਗਈ ਜ਼ਮੀਨ ਤੇਰੇ ਕਰਕੇ
ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ

ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ

ਮੇਰੇ ਬਾਪੂ ਜੀ ਨੂੰ ਸ਼ੌਂਕ ਰਾਜਨੀਤੀ ਦਾ
ਪੈਲੀ ਪਹਿਲਾਂ ਹੀ ਸੀ ਤੀਜਾ ਹਿੱਸਾ ਰਹਿ ਗਈ
ਹੋ, ਦੇ ਗਈ ਨਵੀਂ ਸਰਕਾਰ ਵਾਂਗੂ ਝੱਟਕਾ
ਨੀ ਤੂੰ ਮੇਰਿਆਂ ਜੋੜਾਂ ਦੇ ਵਿੱਚ ਬਹਿ ਗਈ

ਦੇ ਗਈ ਨਵੀਂ ਸਰਕਾਰ ਵਾਂਗੂ ਝੱਟਕਾ
ਨੀ ਤੂੰ ਮੇਰਿਆਂ ਜੋੜਾਂ ਦੇ ਵਿੱਚ ਬਹਿ ਗਈ
ਤੂੰ ਰਹੀ ਓਨਾ ਚਿਰ Bains-Bains ਕਰਦੀ
ਜਿੰਨਾ ਚਿਰ ਰਹੀ ਜੇਬ ਸਾਡੀ ਭਾਰੀ, ਅੱਲ੍ਹੜੇ

ਓ, ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ
ਵਿਕ ਗਈ ਜ਼ਮੀਨ ਤੇਰੇ ਕਰਕੇ
ਸੱਸੇ ਕੰਨਾ, ਰਾਰੇ ਨੂੰ ਬਿਹਾਰੀ, ਅੱਲ੍ਹੜੇ

ਗੱਭਰੂ ਸੀ ਮਿਸ਼ਰੀ ਦੀ ਡਲੀ ਵਰਗਾ
ਨੀ ਭੋਰ-ਭੋਰ ਖਾ ਗਈ ਤੇਰੀ ਯਾਰੀ, ਅੱਲ੍ਹੜੇ
Jassi X



Credits
Writer(s): Jassi X, Bunty Bains
Lyrics powered by www.musixmatch.com

Link