Channa (From "the Black Prince")

ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ

ਵੇ ਚੰਨਾ ਤੇਰੀ ਚਾਨਣੀ ਦਾ
ਸਾਨੂੰ ਮਿੱਠੜਾ ਲੱਗੇ ਪਰਛਾਂਵਾਂ
ਵੇ ਚੰਨਾ ਤੇਰੀ ਚਾਨਣੀ ਦਾ
ਸਾਨੂੰ ਮਿੱਠੜਾ ਲੱਗੇ ਪਰਛਾਂਵਾਂ

ਜੇ ਕਿਤੇ ਮੇਰਾ ਵੱਸ ਚੱਲਿਆ
ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ
ਵੇ ਚੰਨਾ ਤੇਰੀ ਚਾਨਣੀ ਦਾ
ਸਾਨੂੰ ਮਿੱਠੜਾ ਲੱਗੇ ਪਰਛਾਂਵਾਂ

ਮੈਥੋਂ ਤਾਂ ਪਜ਼ੇਬ ਪੁੱਛਦੀ
ਕਦੋਂ ਸੱਜਣੇ ਨੇ ਸੱਖਣੇ ਬੂਹੇ?
ਚੁੰਨੀਆਂ ਗੁਲਾਬੀ ਹੋਣੀਆਂ
ਅਤੇ ਚੀਰਿਆਂ ਦੇ ਰੰਗ ਹੋਣੇ ਸੂਹੇ
ਕਿ ਹਾਲੇ ਤਾਂ ਮੈਂ ਡਰ-ਡਰ ਕੇ
ਏਹਦੇ ਬੋਰਾਂ ਨੂੰ ਹੌਲੇ ਜੇ ਛਣਕਾਵਾਂ

ਜੇ ਕਿਤੇ ਮੇਰਾ ਵੱਸ ਚੱਲਿਆ
ਤੈਨੂੰ ਦਿਲ ਦੇ ਅੰਬਰ ਤੇ ਸਜ਼ਾਵਾਂ
ਵੇ ਚੰਨਾ ਤੇਰੀ ਚਾਨਣੀ ਦਾ
ਸਾਨੂੰ ਮਿੱਠੜਾ ਲੱਗੇ ਪਰਛਾਂਵਾਂ

ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਤਾ ਤਾ ਰਾ ਤਾ ਰਾ
ਰਾ ਰਾ ਰਾ ਰਾ ਰਾ
ਤਾ ਤਾ ਰਾ ਰਾ ਰਾ ਰਾ
ਰਾ ਰਾ ਰਾ ਰਾ ਰਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ

ਰੁੱਤ ਏਹ ਮੁਹੱਬਤਾਂ ਦੀ
ਮੈਨੂੰ ਸੱਜਣ-ਫੱਬਣ ਦੀਆਂ ਰੀਝਾਂ
ਮੇਰੀ ਏਹ ਅਲੱਗ ਦੁਨੀਆਂ
ਜਿੱਥੇ ਖਿੱਲਰੀਆਂ ਰਹਿੰਦੀਆਂ ਚੀਜ਼ਾਂ

ਕਿ ਰੱਬ ਜੀ ਨੂੰ ਕਹਿ ਕੇ ਵੇ ਮਾਹੀਆ
ਇੱਕ ਬੱਦਲੀ ਮਹਿਲ ਬਣਵਾਵਾਂ
ਜੇ ਕਿਤੇ ਮੇਰਾ ਵੱਸ ਚੱਲਿਆ
ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ

ਹੱਥਾਂ ਵਿੱਚੋਂ ਜਿੰਦ ਕਿਰ ਗਈ
ਰੂਹ ਵੀ ਹੋ ਗਈ ਏ, ਓਸ ਦੇ ਹਵਾਲੇ
ਨਾਮ Sartaaj ਸੁਣੀ ਦਾ
ਵੈਸੇ ਰਾਂਝੇ ਵਾਲੇ ਲੱਗਦੇ ਨੇ ਚਾਲੇ

ਕੋਈ ਦੱਸੋ ਮੇਰੇ ਬਾਬਲੇ ਨੂੰ
ਓਹਦੇ ਨਾਲ਼ ਹੀ ਲੈਣੀਆਂ ਲਾਵਾਂ
ਕੋਈ ਦੱਸੋ ਮੇਰੇ ਬਾਬਲੇ ਨੂੰ
ਓਹਦੇ ਨਾਲ਼ ਹੀ ਲੈਣੀਆਂ ਲਾਵਾਂ

ਜੇ ਕਿਤੇ ਮੇਰਾ ਵੱਸ ਚੱਲਿਆ
ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ
ਵੇ ਚੰਨਾ ਤੇਰੀ ਚਾਨਣੀ ਦਾ
ਸਾਨੂੰ ਮਿੱਠੜਾ ਲੱਗੇ ਪਰਛਾਂਵਾਂ

ਆ... ਆਹਾਂ, ਹੋ, ਹੋ!
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ
ਤਾ ਨਾ ਨਾ ਨਾ ਨਾ ਨਾ



Credits
Writer(s): Satinder Sartaaj
Lyrics powered by www.musixmatch.com

Link