Akhar - Female Version (From "Lahoriye" Soundtrack)

ਵੇ ਮੈਂ ਤੇਰੇ ਤੋਂ ਵੱਧ ਸੋਹਣਾ ਕੋਈ ਵੀ ਵੇਖਿਆ ਨਾ
ਸੂਰਜ ਤੱਤਾ, ਤੇ ਚੰਨ ਦਾਗੀ, ਤਾਰੇ ਪੱਥਰ ਨੇ
ਕੋਈ ਮੁੱਲ ਨਹੀਂ ਸੀ, ਥਾਂ-ਥਾਂ ਰੁੜ੍ਹਦੇ ਫ਼ਿਰਦੇ ਸੀ
ਲੋਹਾ ਪਾਰ ਲਾ ਦਿੱਤਾ ਇਕ ਚੰਦਨ ਦੀ ਲੱਕੜ ਨੇ
ਲੋਹਾ ਪਾਰ ਲਾ ਦਿੱਤਾ ਇਕ ਚੰਦਨ ਦੀ ਲੱਕੜ ਨੇ

ਬਾਂਹ 'ਤੇ ਲਿਖਿਆ, ਨਾਲ਼ੇ ਵੇਖਾਂ, ਨਾਲ਼ੇ ਚੁੰਮਾਂ ਮੈਂ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ

ਤੂੰ ਹੱਥ ਘੁੱਟ ਕੇ, ਫ਼ੜ ਕੇ ਰੱਖੀਂ, ਛੱਡ ਨਾ ਦੇਵੀਂ ਵੇ
ਸੁਣਿਆ ਪਿਆਰ 'ਚ ਆਉਂਦੇ ਬਿਰਹੋਂ ਵਾਲ਼ੇ ਝੱਖੜ ਨੇ
ਤੂੰ ਹੱਥ ਘੁੱਟ ਕੇ, ਫ਼ੜ ਕੇ ਰੱਖੀਂ, ਛੱਡ ਨਾ ਦੇਵੀਂ ਵੇ
ਸੁਣਿਆ ਪਿਆਰ 'ਚ ਆਉਂਦੇ ਬਿਰਹੋਂ ਵਾਲ਼ੇ ਝੱਖੜ ਨੇ

ਇਹਨਾਂ ਕਈ ਹੀਰਾਂ ਤੋਂ ਕਈ ਰਾਂਝਿਆ ਨੂੰ ਖੋ ਲਿਆ ਏ
ਦੁਨੀਆ ਵਾਲ਼ੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ
ਦੁਨੀਆ ਵਾਲ਼ੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ

ਵੇ ਅਸੀਂ ਇੱਕ-ਦੂਜੇ ਨਾਲ ਪੱਕੇ ਵਾਅਦੇ ਕਰ ਤਾਂ ਲਏ
ਅੱਲ੍ਹੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ
ਅੱਲ੍ਹੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ

ਵੇ ਮੈਂ ਨਿੱਤ ਡਾਕੀਆ ਵਹਿੰਦੀ ਪੱਥਰ ਨੈਣ ਹੋ ਗਏ
ਪਾਈ ਜਾਨ ਮੋਈ ਵਿੱਚ ਤੇਰੇ ਪਿਆਰ ਦੇ ਪੱਤਰ ਨੇ
ਵੇ ਮੈਂ ਨਿੱਤ ਡਾਕੀਆ ਵਹਿੰਦੀ ਪੱਥਰ ਨੈਣ ਹੋ ਗਏ
ਪਾਈ ਜਾਨ ਮੋਈ ਵਿੱਚ ਤੇਰੇ ਪਿਆਰ ਦੇ ਪੱਤਰ ਨੇ

ਤੇਰੀ ਸੌਂਹ, ਧਰਤੀ 'ਤੇ ਪੈਰ ਸੋਹਣਿਆ ਲਗਦੇ ਨਾ
ਐਨਾ ਚਾਹ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ
ਐਨਾ ਚਾਹ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ

ਵੇ ਮੈਨੂੰ ਤੇਰੇ ਬਾਝੋਂ ਰਾਤਾਂ ਖਾਣ ਨੂੰ ਆਉਂਦੀਆਂ ਨੇ
ਲਾਈ ਅੱਗ ਕਾਲ਼ਜੇ ਪੋਹ ਵਿੱਚ ਵਰਦੇ ਕੱਕਰ ਨੇ
ਦਿਲ ਦੇ ਜਖਮਾਂ ਉੱਤੇ ਕਦੋਂ ਕਰੇਗਾ ਪੱਟੀਆਂ ਤੂੰ?
ਤੇਰੇ ਚਾਹੁਣੇ ਵਾਲ਼ੇ ਕਈ ਜਨਮਾਂ ਤੋਂ ਫ਼ੱਟੜ ਨੇ
ਤੇਰੇ ਚਾਹੁਣੇ ਵਾਲ਼ੇ ਕਈ ਜਨਮਾਂ ਤੋਂ ਫ਼ੱਟੜ ਨੇ



Credits
Writer(s): Jatinder Shah, Surinder Sadhpuri
Lyrics powered by www.musixmatch.com

Link