Darda'n Wala Des (The Lost Country)

ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ
ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ
ਹੋ, ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ

ਇਸ ਕਿਸਮਤ ਡਾਢੀ ਹੱਥੋਂ ਬੜੇ ਕੁਆਰ ਹੋਏ
ਅਸੀਂ ਮਿੱਠੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ

ਕਿਸ ਕਿਸਮਤ ਡਾਢੀ ਹੱਥੋਂ ਬੜੇ ਕੁਆਰ ਹੋਏ
ਅਸੀਂ ਮਿੱਠੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ
ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ
ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ

ਹੋ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ

ਕੋਈ ਸੋਗੀ ਸੁਰਖ਼ ਸੁਨੇਹੇ ਮਿਲ਼ੇ ਹਵਾਵਾਂ ਤੋਂ
ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ

ਕੋਈ ਸੋਗੀ ਸੁਰਖ਼ ਸੁਨੇਹੇ ਮਿਲ਼ੇ ਹਵਾਵਾਂ ਤੋਂ
ਕੋਈ ਰੋਗੀ ਵਾਂਝਾ ਰਹਿ ਨਾ ਜਾਏ ਦੁਆਵਾਂ ਤੋਂ
ਫਿਰ ਮੱਠਾ ਪੈ ਜਾਊ ਦਰਦ ਕਿਸੇ ਬਿਮਾਰ ਦਾ
ਫਿਰ ਮੱਠਾ ਪੈ ਜਾਊ ਦਰਦ ਕਿਸੇ ਬਿਮਾਰ ਦਾ

ਓ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ

ਹੁਣ ਨੈਣਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ
ਉਸ ਮੁਲਕ ਦੇ ਵੱਲੋਂ ਤੁਰੇ ਇਲਾਹੀ ਲੱਭਦੇ ਨੇ

ਹੁਣ ਨੈਣਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ
ਉਸ ਮੁਲਕ ਦੇ ਵੱਲੋਂ ਤੁਰੇ ਇਲਾਹੀ ਲੱਭਦੇ ਨੇ
ਨੇ ਹੁਣ ਕਬਜ਼ਾਂ ਮੇਰੇ ਤੇ ਅਸਲ ਹੱਕਦਾਰ ਦਾ
ਹੁਣ ਕਬਜ਼ਾਂ ਮੇਰੇ ਤੇ ਅਸਲ ਹੱਕਦਾਰ ਦਾ

ਓ, ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ

ਇਹ ਕੁਦਰਤ ਮੈਨੂੰ ਗੋਰ ਦੇ ਵਿੱਚ ਸੁਲਾ ਲੈ ਨੀ
ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ਾ ਲਗਾ ਲੈ ਨੀ

ਇਹ ਕੁਦਰਤ ਮੈਨੂੰ ਗੋਰ ਦੇ ਵਿੱਚ ਸੁਲਾ ਲੈ ਨੀ
ਬਿਨ ਤੇਰੇ ਮੇਰਾ ਕੋਈ ਨਹੀਂ ਗਲ਼ਾ ਲਗਾ ਲੈ ਨੀ
ਮੈਨੂੰ ਮਿਲਿਆ ਨਹੀਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ
ਮੈਨੂੰ ਮਿਲਿਆ ਨਹੀਂ ਕੋਈ ਸ਼ਖ਼ਸ ਮੇਰੇ ਇਤਬਾਰ ਦਾ

ਹੁਣ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ

ਜਦ ਖੁਦੀ ਤੋਂ ਉੱਠ ਗਏ ਪੜ੍ਹਦੇ ਕਿਸੇ ਫੇਰ ਕੱਜਣਾ ਨਹੀਂ
ਸ਼ਾਇਰਾਂ ਤੋਂ ਜਜ਼ਾ ਲਫਜ਼ਾਂ ਦੇ ਵਿੱਚ ਭੱਜਣਾ ਨਹੀਂ

ਜਦ ਖੁਦੀ ਤੋਂ ਉੱਠ ਗਏ ਪੜ੍ਹਦੇ ਕਿਸੇ ਫੇਰ ਕੱਜਣਾ ਨਹੀਂ
ਸ਼ਾਇਰਾਂ ਤੋਂ ਜਜ਼ਾ ਲਫਜ਼ਾਂ ਦੇ ਵਿੱਚ ਭੱਜਣਾ ਨਹੀਂ
ਹਾਏ, ਵੱਸ ਨਹੀਂ ਚੱਲਣਾ ਫੇਰ ਕਿਸੇ ਫ਼ਨਕਾਰ ਦਾ
ਹਾਏ, ਵੱਸ ਨਹੀਂ ਚੱਲਣਾ ਫੇਰ ਕਿਸੇ ਫ਼ਨਕਾਰ ਦਾ

ਹੋ, ਜਦੋਂ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ

ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ
ਫਿਰ ਨਹੀਂ ਤੇ ਮੇਰਾ ਖ਼ਾਬ ਅਧੂਰਾ ਰਹਿ ਜਾਣਾ

ਹਮਦਰਦੋ ਮੈਨੂੰ ਉਸ ਜ਼ਮੀਨ ਤੇ ਲੈ ਜਾਣਾ
ਫਿਰ ਨਹੀਂ ਤੇ ਮੇਰਾ ਖ਼ਾਬ ਅਧੂਰਾ ਰਹਿ ਜਾਣਾ
ਕਿੰਜ ਰੁਲ਼ਿਆ ਏ ਫ਼ਰਜ਼ੰਦ ਕਿਸੇ ਦਰਬਾਰ ਦਾ

ਪਰ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ
ਮੈਨੂੰ ਦਰਦਾਂ ਵਾਲਾ ਦੇਸ ਆਵਾਜ਼ਾਂ ਮਾਰਦਾ
ਓ ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ

ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ
ਓ, ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ
ਹੁਣ ਮੈਨੂੰ ਮੇਰਾ ਦੇਸ ਆਵਾਜ਼ਾਂ ਮਾਰਦਾ



Credits
Writer(s): Satinder Sartaaj
Lyrics powered by www.musixmatch.com

Link