Yaadan Supne

ਸੁਪਨੇ ਤੇਰੇ...
ਸੁਪਨੇ ਤੇਰੇ...

ਸੱਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰਗੇ
ਮੇਰੇ ਜ਼ਜਬਾਤ ਡੋਲਗੇ, ਦਿਲ ਨੂੰ ਬੇ-ਕਾਬੂ ਕਰਗੇ
ਹਾ
ਸੱਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰਗੇ
ਮੇਰੇ ਜ਼ਜਬਾਤ ਡੋਲਗੇ, ਦਿਲ ਨੂੰ ਬੇ-ਕਾਬੂ ਕਰਗੇ
ਜਿਧਰ ਵੀ ਦੇਖਾ ਸੱਜਣਾ, ਦਿਸਦਾ ਤੂੰ ਚਾਰ ਚੁਫੇਰੇ

ਜਾਗਾਂ ਤਾਂ ਯਾਦਾਂ ਤੇਰੀਅਾਂ
ਸਾੳੁਵਾ ਤਾਂ ਸੁਪਨੇ ਤੇਰੇ...(੩ ਵਾਰ)
ਹਾ

ਦਿਲ ਤੇਰੀ ਬੋਲੀ ਬੋਲੇ, ਮੇਰੇ ਨੀ ਅਾਖੇ ਲੱਗਦਾ
ਅੱਖੀਅਾਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨੀ ਲੱਗਦਾ

ਦਿਲ ਤੇਰੀ ਬੋਲੀ ਬੋਲੇ, ਮੇਰੇ ਨੀ ਅਾਖੇ ਲੱਗਦਾ
ਅੱਖੀਅਾਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨੀ ਲੱਗਦਾ
ਮੰਗਦੀ ਅਾਂ ਦਿਲੋਂ ਦੁਅਾਵਾਂ, ਤੇਰੇ ਨਾਲ ਹੋਣ ਸਵੇਰੇ
ਹਾ

ਜਾਗਾਂ ਤਾਂ ਯਾਦਾਂ ਤੇਰੀਅਾਂ
ਸਾੳੁਵਾ ਤਾਂ ਸੁਪਨੇ ਤੇਰੇ...(੩ ਵਾਰ)

ਕੱਚੇ ਮੇਰੇ ਕਾੳੁਲ ਨਾ ਜਾਣੀ, ਵਾਅਦਾ ੲੇ ਪੱਕਾ ਚੰਨ ਵੇ
ਤੇਰਾ ਦਰ ਦੇਖ ਲਵਾਂ ਜੇ, ਮੇਰੇ ਲੲੀ ਮੱਕਾ ਚੰਨ ਵੇ

ਕੱਚੇ ਮੇਰੇ ਕਾੳੁਲ ਨਾ ਜਾਣੀ, ਵਾਅਦਾ ੲੇ ਪੱਕਾ ਚੰਨ ਵੇ
ਤੇਰਾ ਦਰ ਦੇਖ ਲਵਾਂ ਜੇ, ਮੇਰੇ ਲੲੀ ਮੱਕਾ ਚੰਨ ਵੇ
ਚਾਨਣ ਦੀਅਾਂ ਰਿਸ਼ਮਾਂ ਵਾਗੂੰ, ਕਰਦੂੰ ਸਭ ਦੂਰ ਹਨੇਰੇ

ਜਾਗਾਂ ਤਾਂ ਯਾਦਾਂ ਤੇਰੀਅਾਂ
ਸਾੳੁਵਾ ਤਾਂ ਸੁਪਨੇ ਤੇਰੇ...(੩ ਵਾਰ)
ਹਾ

ਤੂੰ ਹੀ ਬਸ ਅਾਪਣਾ ਲੱਗਦਾ, ਦੁਨੀਅਾਂ ਹੋ ਗੲੀ ਬੇਗਾਨੀ
ਹੁਣ ਤਾਂ ਮਹਿਰਾਜ ਵਾਲਿਅਾ, ਤੂੰ ਹੀ ੲਿਸ ਦਿਲ ਦਾ ਜਾਨੀ

ਤੂੰ ਹੀ ਬਸ ਅਾਪਣਾ ਲੱਗਦਾ, ਦੁਨੀਅਾਂ ਹੋ ਗੲੀ ਬੇਗਾਨੀ
ਹੁਣ ਤਾਂ ਮਹਿਰਾਜ ਵਾਲਿਅਾ, ਤੂੰ ਹੀ ੲਿਸ ਦਿਲ ਦਾ ਜਾਨੀ
ਹਰ ਦਿਨ ਹੁਣ ਵੱਧਦੇ ਜਾਂਦੇ, ਬਿੱਲਿਅਾ ਤੇਰੇ ਦਿਲ ਵਿੱਚ ਫੇਰੇ
ਹਾ

ਜਾਗਾਂ ਤਾਂ ਯਾਦਾਂ ਤੇਰੀਅਾਂ
ਸਾੳੁਵਾ ਤਾਂ ਸੁਪਨੇ ਤੇਰੇ...(੩ ਵਾਰ)

ʝєяяу ѕяαи ️
уαα∂αи ѕυρиє ️

Credits
Writer(s): Billa Dhaliwal, Dr Zeus
Lyrics powered by www.musixmatch.com

Link