Baable Di Pagg

ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "

ਤੂੰ ਕਹਿਣਾਂ ਬਾਰੀ ਚ ਖਲੋ ਜਾ ਆਕੇ ਵੇ
ਉਥੋਂ ਗਹਿਣੇ ਰੱਖੇ ਦਿਸਦੇ ਨੇ ਖੇਤ ਵੇ
ਤੋਹਫ਼ੇ ਵਿੱਚ ਕਿਵੇਂ ਲੈ ਲਾ ਫੁਲਕਾਰੀਆਂ
ਬੇਬੇ ਚਾਵਾਂ ਨਾਲ ਸਾਂਭੀ ਬੈਠੀ ਖੇਸ ਵੇ
ਬੇਬੇ ਪੇਟੀ ਵਿੱਚ ਸਾਂਭੀ ਬੈਠੀ ਖੇਸ ਵੇ
ਤੂੰ ਕਹਿਣੇ ਜੱਗ ਮੂਹਰੇ ਅੱਖ ਚੁੱਕ ਲਾ
ਵੇ ਡਰ ਪਲਕਾਂ ਤੇ ਭਾਰਾ ਜੱਗ ਦਾ ...

ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "

ਤੂੰ ਕਹਿਣੇ ਚੁੰਨੀਆਂ ਦੇ ਕੰਨੀ ਗੰਢ ਲੇ
ਉਥੇ ਬੰਨੀ ਬੈਠੀ ਕਿੰਨ੍ਹੇ ਹੰਝੂ ਖਾਰੇ ਮੈਂ
ਵਾਂਗ਼ ਸੂਲ਼ਾਂ ਧੁਰ ਤੱਕ ਚੁਬਦੇ
ਖ਼ਾਬ ਦੇਖ ਲੈ ਔਕਾਤੋਂ ਜਿਹੜੇ ਬਾਹਰੋਂ ਮੈਂ
ਤੂੰ ਕਿਹੜੇ ਰੱਬ ਕੋਲੋਂ ਰਹਿਣਾ ਮੰਗਦਾ
ਵੇ ਵੇਹੜਾ ਬਾਬਲੇ ਦਾ ਮੱਕਾ ਲੱਗਦਾ ...

ਤੇਰੀ ਝਾਂਜਰਾਂ ਦੀ ਜੋੜੀ ਵੇ
ਲੜੇ ਤੂੰ ਕਿਓਂ ਮੈਂ ਮੋੜੀ ਵੇ
ਵਾਂਗ਼ ਲੇਖਾਂ ਵੇਹੜੇ ਕੱਚੇ ਨੇ
ਚੁਭੇ ਪੈਰਾਂ ਹੇਠਾਂ ਰੋੜੀ ਵੇ

ਪੰਨੀ ਬਣਾ ਮੈਂ ਤਾਵੀਤੜੀ ਤੇਰੀ
ਕਿਵੇਂ ਮਾਵਾ ਬਣਾ ਤੇਰੀ ਪੱਗ ਦਾ
ਤੇਰੇ ਫ਼ਿਕਰਾਂ ਚ ਗਾਵਾਂ ਕਿਵੇਂ ਗੀਤ ਵੇ
ਚੇਤਾ ਰਹਿੰਦਾ " ਬਾਬਲੇ ਦੀ ਪੱਗ ਦਾ "



Credits
Writer(s): Ahen Pardeep, Gurmoh
Lyrics powered by www.musixmatch.com

Link