Ki Jor Gariban Da

ਕੀ ਜੋਰ ਗਰੀਬਾਂ ਦਾ? ਮਾਰੇ ਕਿਰਤ ਸੋਹਣਿਆਂ ਮੁੜ ਗਈ
ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਗਈ
ਤਾਰ ਫਿਰ ਕੇ ਸੀਨੇ ਵੇ ਤੇ ਹੱਸਦਿਆਂ-ਹੱਸਦਿਆਂ ਕਈ
ਸੋਹਣਿਆਂ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ
ਹਾਏ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ

ਦੋ ਦਿਲ ਤਾਂ ਜੁੜ ਗਏ ਨੀ, ਸੋਹਣੀਏ, ਨਹੀਂ ਮਿਲਿਆਂ ਤਕਦੀਰਾਂ
ਲੱਖਾਂ ਰਾਂਝੇ ਤੁਰ ਗਏ ਨੀ, ਇੱਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖ਼ਸ਼ਣਹਾਰੀਏ ਨੀ, ਸੌਂ ਤੇਰੀ ਡਹਿ ਗਈ ਤੇਰੀ
ਜਦੋਂ ਪਹਿਲੀ ਲਾਵ ਪੜ੍ਹੀ ਨੀ ਭੁੱਬ ਨਿਕਲ ਗਈ ਮੇਰੀ
ਜਦੋਂ ਪਹਿਲੀ ਲਾਵ ਪੜ੍ਹੀ ਨੀ ਭੁੱਬ ਨਿਕਲ ਗਈ ਮੇਰੀ

ਮੇਰੇ ਆਸਾਂ ਦੇ ਟੰਡ ਟੁੱਟ ਗਏ, ਰੀਝਾਂ ਦੀ ਉਲਝੀ ਤਾਣੀ ਵੇ
ਸਾਡੇ ਹੌਕੇ ਪੋਹ ਪੋਹ ਲੰਮੇ ਨੇ ਬੇਦਰਦਾਂ ਸੁਣੀ ਕਹਾਣੀ ਵੇ
ਸੁੱਖੀ ਵੱਸੇ, ਸੋਹਣਿਆਂ ਵੇ, ਕਿੱਥੇ ਸਾਡਾ ਵੇ ਦੁੱਖ ਸੁਣ ਲਈ
ਹਾਏ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ
ਹਾਏ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ

ਚਿੱਤ ਭਰ-ਭਰ ਆਉਂਦਾ ਨੀ ਤੂੰ ਰੌਂਦੀ ਝੱਲ ਨਾ ਹੋਵੇ
ਰੌਂਦੀ ਝੱਲ ਨਾ ਹੋਵੇ
ਘਰ ਸਬਰ ਸਬੂਰੀ ਨੀ, ਕਿਉਂ ਸੁੱਖੀ ਸਾਂਦੀ ਰੋਵੇ?
ਸੁੱਖੀ ਸਾਂਦੀ ਰੋਵੇ?
ਆ ਲੱਗ ਜਾ ਸੀਨੇ ਨੀ ਐ ਤੂੰ ਆਵੇਂ ਯਾਦ ਬਥੇਰੀ
ਜਦੋਂ ਪਹਿਲੀ ਲਾਵ ਪੜ੍ਹੀ ਨੀ ਭੁੱਬ ਨਿਕਲ ਗਈ ਮੇਰੀ
ਜਦੋਂ ਪਹਿਲੀ ਲਾਵ ਪੜ੍ਹੀ ਨੀ ਭੁੱਬ ਨਿਕਲ ਗਈ ਮੇਰੀ

ਲੱਗ ਗਿਆ ਗ੍ਰਹਿਣ ਮੁਕੱਦਰਾਂ ਨੂੰ, ਇਹ ਲੈਣੇ-ਦੇਣੇ ਨਸੀਬਾਂ ਦੇ
ਸਾਡੇ ਬਖਤਵਰਾਂ ਨੇ ਹੱਥ ਖੋ ਲੇ, ਖਾਲੀ ਰਹਿ ਗਏ ਹੱਥ ਗਰੀਬਾਂ ਦੇ
ਪੱਟਣਾਂ ਦੇ ਤਾਰੂਆਂ ਵੇ ਡੁੱਬਦੀ ਦਾ ਰੌਣ ਨਾ ਦਈ
ਹਾਏ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ
ਹਾਏ, ਵਿਆਹ ਕਰਵਾ ਕੇ ਵੇ ਸਾਨੂੰ ਮਿਲਦਾ ਗਿਲਦਾ ਰਹੀ

ਵੰਗ ਵਾਂਗੂ ਤਿੜਕੇ ਨਾ, ਨੀ ਇਹ ਭਰਿਆਂ ਜਿੰਦ ਦਾ ਠੂਠਾ
ਭਰਿਆਂ ਜਿੰਦ ਦਾ ਠੂਠਾ
ਲੱਗੇ ਸਾਡ਼-ਸਤੀ ਵਾਂਗੂ ਇਹ ਚੰਦਰੇ ਜਗਦਾ ਬੂਠਾ
ਚੰਦਰੇ ਜਗਦਾ ਬੂਠਾ
ਆਪੇ Chamkila ਨੀ, ਪਾਊਂ ਦਰ ਤੇਰੇ ਤੇ ਫੇਰੀ
ਜਦੋਂ ਪਹਿਲੀ ਲਾਵ ਪੜੀ, ਨੀ ਭੁੱਬ ਨਿਕਲ ਗਈ ਮੇਰੀ
ਜਦੋਂ ਪਹਿਲੀ ਲਾਵ ਪੜੀ, ਨੀ ਭੁੱਬ ਨਿਕਲ ਗਈ ਮੇਰੀ

ਹਾਏ, ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ ਗਿਲਦਾ ਰਹੀ
ਜਦੋਂ ਪਹਿਲੀ ਲਾਵ ਪੜੀ, ਨੀ ਭੁੱਬ ਨਿਕਲ ਗਈ ਮੇਰੀ
ਹਾਏ ਵਿਆਹ ਕਰਵਾ ਕੇ ਵੇ, ਸਾਨੂੰ ਮਿਲਦਾ ਗਿਲਦਾ ਰਹੀ

Credits
Writer(s): Bally Sagoo, Amar Singh Chamkila
Lyrics powered by www.musixmatch.com

Link