Aa Chak Challa

ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ
ਆਹ ਚੱਕ ਆਪਣੀ ਝਾਂਜਰ ਵੇ
ਹੁਣ ਭਾਰੀ ਲਗਦੀ ਪੈਰਾਂ ਨੂੰ

ਜਿਹੜੇ ਚੰਨ ਦੇ ਪਿੱਛੇ ਤੈਨੂੰ ਸਾਡੀ ਸੂਰਤ ਵਿਸਰੀ ਵੇ
ਵੇਖਾਂਗੇ ਤੈਨੂੰ ਘੋਲ਼ ਪਿਆਊ ਕੱਚੇ ਦੁੱਧ ਵਿੱਚ ਮਿਸ਼ਰੀ ਵੇ
ਸਾਡੀਆਂ ਜ਼ੁਲਫ਼ਾਂ ਛਾਂਵੇਂ ਕੱਟੀਆਂ ਭੁੱਲ ਗਿਆ ਸਿਖਰ ਦੁਪਹਿਰਾਂ ਨੂੰ

ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ
ਆਹ ਚੱਕ ਆਪਣੀ ਝਾਂਜਰ ਵੇ
ਹੁਣ ਭਾਰੀ ਲਗਦੀ ਪੈਰਾਂ ਨੂੰ
ਕਿ ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ

ਫਿੱਕਾ ਪੈ ਗਿਆ ਰੰਗ ਪਰਤਾਪੀ ਖ਼ਾਕ ਛਾਣਦੇ ਫਿਰਦੇ ਵੇ
(ਫਿੱਕਾ ਪੈ ਗਿਆ, ਪੈ-ਪੈ-ਪੈ ਗਿਆ)
ਜਿੰਦ ਸਾਡੀ ਜਿਓਂ ਵਾ ਚੱਲੀ ਤੋਂ ਡੇਕਾਂ ਦੇ ਫੁੱਲ ਕਿਰਦੇ ਵੇ
ਜਿੰਦ ਸਾਡੀ ਜਿਓਂ ਵਾ ਚੱਲੀ ਤੋਂ ਡੇਕਾਂ ਦੇ ਫੁੱਲ ਕਿਰਦੇ ਵੇ
ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ, ਤੋੜ ਵਗਾਉਂਦੇ ਨਹਿਰਾਂ ਨੂੰ

ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ
ਆਹ ਚੱਕ ਆਪਣੀ ਝਾਂਜਰ ਵੇ
ਹੁਣ ਭਾਰੀ ਲਗਦੀ ਪੈਰਾਂ ਨੂੰ
ਕਿ ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ

ਤੂੰ ਇਸ਼ਕਾਂ ਦੀ ਤਾਲ ਨਾ ਦਿੱਤੀ ਝੂਮਰ ਪਾਉਂਦੇ ਚਾਹਵਾਂ ਨੂੰ
(ਤੂੰ ਇਸ਼ਕਾਂ ਦੀ ਤਾਲ...)
ਮਾਰ ਕੇ ਅੱਡੀ ਲੰਘਦੇ ਸੀ ਜਦ ਪਿੰਡ ਤੇਰੇ ਦੇ ਰਾਹਵਾਂ ਨੂੰ
ਮਾਰ ਕੇ ਅੱਡੀ ਲੰਘਦੇ ਸੀ ਜਦ ਪਿੰਡ ਤੇਰੇ ਦੇ ਰਾਹਵਾਂ ਨੂੰ
ਕਦੇ ਤੂੰ ਹੋਂਠ ਛੁਆ ਕੇ ਸ਼ਰਬਤ ਕਰ ਦਿੰਦਾ ਸੀ ਜ਼ਹਿਰਾਂ ਨੂੰ

ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ
ਆਹ ਚੱਕ ਆਪਣੀ ਝਾਂਜਰ ਵੇ
ਹੁਣ ਭਾਰੀ ਲਗਦੀ ਪੈਰਾਂ ਨੂੰ
ਕਿ ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ

ਭੁੱਲ ਗਿਆ ਜਿਹੜੀ ਗੂੰਜ ਸੋਹਣਿਆ, ਸੁਰਖ ਕੁੰਵਾਰੇ ਹਾਸੇ ਦੀ
ਬੁਲ੍ਹੀਆਂ ਦੇ ਨਾਲ ਭੁਰਨੀ ਨਈਂ ਹੁਣ ਭਾਰੀ ਮੜਕ ਪਤਾਸੇ ਦੀ
(ਭੁੱਲ ਗਿਆ ਜਿਹੜੀ...)
ਭੁੱਲ ਗਿਆ ਜਿਹੜੀ ਗੂੰਜ ਸੋਹਣਿਆ, ਸੁਰਖ ਕੁੰਵਾਰੇ ਹਾਸੇ ਦੀ
ਬੁਲ੍ਹੀਆਂ ਦੇ ਨਾਲ ਭੁਰਨੀ ਨਈਂ ਹੁਣ ਭਾਰੀ ਮੜਕ ਪਤਾਸੇ ਦੀ
ਮੈਂ ਬੱਦਲ਼ਾਂ 'ਤੇ ਖੜ੍ਹ ਕੇ ਮੰਗਦੀ ਅੱਜ ਵੀ ਤੇਰੀਆਂ ਖ਼ੈਰਾਂ ਨੂੰ

ਆਹ ਚੱਕ, ਆਹ ਚੱਕ...
ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ
ਆਹ ਚੱਕ ਆਪਣੀ ਝਾਂਜਰ ਵੇ
ਹੁਣ ਭਾਰੀ ਲਗਦੀ ਪੈਰਾਂ ਨੂੰ
ਕਿ ਆਹ ਚੱਕ ਆਪਣਾ ਛੱਲਾ ਵੇ
ਜਾ, ਪਾ ਦੇ ਜਾ ਕੇ ਗ਼ੈਰਾਂ ਨੂੰ

Jay K (Jay K)



Credits
Writer(s): Jassi Katyal, Manwinder Maan
Lyrics powered by www.musixmatch.com

Link