Main Vichara

ਗੱਲ ਇਹ ਨਹੀਂ ਤੂੰ ਝੂਠੀ ਸੀ
ਤੇ ਤੇਰੇ ਵਾਦੇ ਕੱਚੇ ਨਿਕਲੇ
ਪਰ ਦੁੱਖ ਹੁੰਦਾ, ਕਮਲੀਏ
ਕਿ ਬਸ ਲੋਗ ਸੱਚੇ ਨਿਕਲੇ
ਲੋਗ ਸੱਚੇ ਨਿਕਲੇ

ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਇੱਕ ਪਾਸੜ ਜਿਹਾ ਪਿਆਰ ਮੇਰਾ, ਤੈਨੂੰ ਤਰਸ ਨਾ ਆਇਆ ਨੀ
ਤੂੰ ਸੱਚ ਜਾਣੀ, ਮੈਂ ਤੇਰੇ ਬਿਨ ਕੁੱਝ ਹੋਰ ਨਾ ਚਾਹਿਆ ਨੀ

ਹੋ, ਨਿੱਕੀ ਉਮਰੇ ਰੋਗ ਜੇ ਲਾ ਗਈ ਪਿਆਰਾਂ ਦੇ
ਹੋ, ਕੀਤੇ ਮੋਹ ਜਦ ਯਾਦ ਆਉਣੇ ਤੈਨੂੰ ਯਾਰਾਂ ਦੇ
ਹੋ, ਕੀਤੇ ਮੋਹ ਜਦ ਯਾਦ ਆਉਣੇ ਤੈਨੂੰ ਯਾਰਾਂ ਦੇ (ਯਾਰਾਂ ਦੇ)

ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ

ਓਸ ਮੋੜ 'ਤੇ ਛੱਡ ਗਈ ਜਦ ਕੋਈ ਨਾਲ ਨਾ ਖੜਿਆ ਨੀ
ਤੂੰ ਪੁੱਛ ਨਾ ਮੈਂ ਫ਼ਿਰ ਕਿੱਦਾਂ ਕਿਸਮਤ ਦੇ ਨਾਲ ਲੜਿਆ ਨੀ
ਤੈਨੂੰ ਤਾਂ ਸੀ ਖੌਰੇ ਇਹ ਦਿਨ ਐਦਾਂ ਹੀ ਰਹਿ ਜਾਣੇ
ਨਾਲ ਜੇ ਰਹਿ ਗਈ, ਮੈਨੂੰ ਵੀ ਤਾਂ ਕਟਣੇ ਪੈ ਜਾਣੇ

ਹੁਣ ਕਿਉਂ ਤੜਫੇ? ਮਿਲਣ-ਮਿਲਣ ਜਿਹਾ ਕਰਦੀ ਐ
ਮਰ ਚੁਕੇ ਜੇ, ਉਤੇ ਹੁਣ ਕਿਓਂ ਮਰਦੀ ਐ?
ਹੋ, ਮਰ ਚੁਕੇ ਜੇ, ਉਤੇ ਹੁਣ ਕਿਓਂ ਮਰਦੀ ਐ? (ਮਰਦੀ ਐ)

ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
(ਹੋ, ਮੈਂ ਵਿਚਾਰਾ-, —ਚਾਰਾ, ਤਾਂ ਵੀ ਕਰਦਾ ਰਿਹਾ)
(ਜਿਵੇਂ ਤੂੰ ਮਰਦੀ ਸੀ, ਮਰਦੀ-, ਤੇਰੇ 'ਤੇ ਮਰਦਾ ਰਿਹਾ)

ਮੈਂ ਕਹਿੰਦਾ ਸੀ, "ਐਦਾਂ ਨਾ ਕਰ, ਛੱਡ ਨਾ ਕੱਲਿਆ ਨੂੰ"
ਤੇ ਤੇਰੇ ਲਫ਼ਜ਼ ਸੀ, "ਇਕ ਰਿਸ਼ਤੇ ਬਿਨ ਮਰ ਨਹੀਂ ਚੱਲਿਆ ਤੂੰ"
ਔਖਾ ਸੀ, ਪਰ ਯਾਦ ਤੇਰੀ ਬਿਨ ਸੌਣਾ ਸਿਖ ਗਿਆ ਮੈਂ
ਨਿਤ ਮਰ-ਮਰ ਇੰਜ ਹੌਲੀ-ਹੌਲੀ ਜਿਉਣਾ ਸਿਖ ਗਿਆ ਮੈਂ

ਮਰਨੋਂ ਬਚਕੇ ਆਪਣੇ ਖਿਆਲ ਹੀ ਖੋ ਗਿਆ ਨੀ
ਕਸਮ ਤੇਰੀ ਇਹ ਦਿਲ ਵੀ ਪੱਥਰ ਹੋ ਗਿਆ ਨੀ
ਹੋ, ਕਸਮ ਤੇਰੀ ਇਹ ਦਿਲ ਵੀ ਪੱਥਰ ਹੋ ਗਿਆ ਨੀ (ਹੋ ਗਿਆ ਨੀ)

ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ
ਹੋ, ਮੈਂ ਵਿਚਾਰਾ, ਕਿਸਮਤ ਹਾਰਾ, ਤਾਂ ਵੀ ਕਰਦਾ ਰਿਹਾ
ਜਿਵੇਂ ਤੂੰ ਮਰਦੀ ਸੀ ਗੈਰਾਂ 'ਤੇ, ਤੇਰੇ 'ਤੇ ਮਰਦਾ ਰਿਹਾ

Credits
Writer(s): Rox A, Sucha Yaar
Lyrics powered by www.musixmatch.com

Link