Ishqan De Lekhe

ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ ਜਾਨੇ ਆਂ ਹੂੰਝੀ ਜੀ

ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ
ਯਾਦਾਂ ਦੇ ਰਾਹ ਸੁਲਤਾਨੀ ਜਾਨੇ ਆਂ ਹੂੰਝੀ ਜੀ
ਜੋਬਨ ਦੀ ਉਮਰ ਬੀਤ ਗਈ, ਦਿਲਬਰ ਨੇ ਮੰਦੇ ਜੀ
ਅੱਜ ਤਕ ਨਾ ਗਲ਼ 'ਚੋਂ ਨਿਕਲ਼ੇ ਜ਼ੁਲ਼ਫ਼ਾਂ ਦੇ ਫੰਦੇ ਜੀ

ਸਹੇਲੀ ਤੋਂ ਐਸੇ ਤਿਲ੍ਹਕੇ, ਮੁੜ ਕੇ ਨਾ ਖੜ੍ਹ ਹੋਇਆ
ਸੱਜਣਾ ਦੇ ਨਾਮ ਬਿਣਾ ਕੁਝ ਸਾਥੋਂ ਨਾ ਪੜ੍ਹ ਹੋਇਆ
ਮਖ਼ਮਲ਼ ਜਿਹੇ ਦਿਨ ਹੁੰਦੇ ਸੀ, ਸ਼ੱਕਰ ਜਿਹੀਆਂ ਰਾਤਾਂ ਸੀ
ਮਿਸ਼ਰੀ ਦੀਆਂ ਡਲ਼ੀਆਂ ਓਦੋਂ ਸੱਜਣਾ ਦੀਆਂ ਬਾਤਾਂ ਸੀ

ਸੁਰਮੇ ਵਿੱਚ ਲਿਪਟੀ ਤੱਕਣੀ ਮਾਨਾ ਸੀ ਚੋਰ ਬੜੀ
ਸੱਜਣਾ ਦਾ ਸੁਲਫ਼ੀ ਹਾਸਾ ਦਿੰਦਾ ਸੀ ਲੋਰ ਬੜੀ

ਖੌਰੇ ਤੂੰ ਕਦ ਖੋਲੇਂਗਾ ਬੂਹਾ ਵੇ ਖ਼ੈਰਾਂ ਦਾ
ਆਉਂਦੈ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ
ਆਉਂਦੈ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾਂ ਦਾ

ਪੱਛੋਂ ਦੀ ਵਾ ਵਰਗੇ ਸੀ ਸੱਜਣਾ ਵੇ ਬੋਲ਼ ਤੇਰੇ
ਟੁੱਟੀਆਂ ਦੋ ਪੀਲ਼ੀਆਂ ਵੰਗਾਂ ਅੱਜ ਵੀ ਨੇ ਕੋਲ਼ ਮੇਰੇ

ਕਾਲ਼ੇ ਤੇਰੇ ਤਿਲ ਦਾ ਕਿੱਸਾ ਸੱਜਣਾ ਵੇ ਦੱਸੀਏ ਕੀਹਨੂੰ?
ਕਿੱਦਾਂ ਕੋਈ ਭੁੱਲ ਸਕਦਾ ਐ ਕਿੱਕਰਾਂ 'ਤੇ ਵਰ੍ਹਦੇ ਮੀਂਹ ਨੂੰ?
ਕਿੱਦਾਂ ਕੋਈ ਭੁੱਲ ਸਕਦਾ ਐ ਕਿੱਕਰਾਂ 'ਤੇ ਵਰ੍ਹਦੇ ਮੀਂਹ ਨੂੰ?

ਗੀਤਾਂ ਦੇ ਨਾਂ-ਸਿਰਨਾਵੇਂ, ਹਾਏ, ਤੇਰੀ ਵੰਗ ਵਰਗੇ ਸੀ
ਜਿਹੜੇ ਵੀ ਦਿਨ ਚੜ੍ਹਦੇ ਸੀ, ਸੱਜਣਾ, ਤੇਰੇ ਰੰਗ ਵਰਗੇ ਸੀ
ਮੇਰੇ ਉਹ ਦਿਲ 'ਤੇ ਲਿਖੀਆਂ, ਜੋ ਵੀ ਤੂੰ ਗੱਲਾਂ ਕਰੀਆਂ
ਚੇਤਰ ਦੀ ਧੁੱਪ ਦੇ ਵਾਂਗੂ ਕਰਦੀ ਸੀ ਜਾਦੂਗਰੀਆਂ

ਡੂੰਘੇ ਨੈਣਾਂ ਦਾ ਰੰਗ ਸੀ ਚੜ੍ਹਦੇ ਦੀ ਲਾਲੀ ਵਰਗਾ
ਤੈਨੂੰ ਸੱਭ ਪਤਾ, ਸੋਹਣਿਆ, ਤੈਥੋਂ ਦੱਸ ਕਾਹਦਾ ਪਰਦਾ
ਤੈਨੂੰ ਸੱਭ ਪਤਾ, ਸੋਹਣਿਆ, ਤੈਥੋਂ ਦੱਸ ਕਾਹਦਾ ਪਰਦਾ
ਤੈਥੋਂ ਦੱਸ ਕਾਹਦਾ ਪਰਦਾ, ਤੈਥੋਂ ਦੱਸ ਕਾਹਦਾ ਪਰਦਾ

ਹੋ



Credits
Writer(s): Laddi Gill, Manwinder Maan
Lyrics powered by www.musixmatch.com

Link