Rab Di Raza

ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਹਰ ਵਿਹਲੇ ਉਸ ਦਾ ਤੂੰ ਨਾਮ ਲੈਣਾ ਸਿੱਖ ਲੈ
ਹਰ ਵਿਹਲੇ ਉਸ ਦਾ ਤੂੰ ਨਾਮ ਲੈਣਾ ਸਿੱਖ ਲੈ

ਰੱਬ ਦੀ ਰਜ਼ਾ ਦੇ ਵਿੱਚ...
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
(ਰਾਜ਼ੀ ਰਹਿਣਾ ਸਿੱਖ ਲੈ)

ਉਸਨੇ ਜੋ ਦਿੱਤਾ ਉਹਦਾ ਸ਼ੁਕਰ ਮਨਾਈ ਜਾ
ਸ਼ਾਮ ਤੇ ਸਵੇਰੇ ਗੁਣ ਉਸਦੇ ਤੂੰ ਗਾਈ ਜਾ
ਉਸਨੇ ਜੋ ਦਿੱਤਾ ਉਹਦਾ ਸ਼ੁਕਰ ਮਨਾਈ ਜਾ
ਸ਼ਾਮ ਤੇ ਸਵੇਰੇ ਗੁਣ ਉਸਦੇ ਤੂੰ ਗਾਈ ਜਾ

"ਤੇਰਾ ਭਾਣਾ ਮਿੱਠਾ ਲਾਗੇ," ਕਹਿਣਾ ਬੰਦੇ ਸਿੱਖ ਲੈ
"ਤੇਰਾ ਭਾਣਾ ਮਿੱਠਾ ਲਾਗੇ," ਕਹਿਣਾ ਬੰਦੇ ਸਿੱਖ ਲੈ

ਰੱਬ ਦੀ ਰਜ਼ਾ ਦੇ ਵਿੱਚ...
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
(ਰਾਜ਼ੀ ਰਹਿਣਾ ਸਿੱਖ ਲੈ)

ਹਨੇਰਿਆ ਤੁਫ਼ਾਨਾ ਵਾਲਾ ਭਾਵੇਂ ਰਹੇ ਝੁੱਲਦਾ
ਸ਼੍ਰਧਾ ਨਾਲ ਮੰਨੇ ਜਿਹੜਾ ਕਦੀ ਨਹੀਓਂ ਰੁਲਦਾ
ਹਨੇਰਿਆ ਤੁਫ਼ਾਨਾ ਵਾਲਾ ਭਾਵੇਂ ਰਹੇ ਝੁੱਲਦਾ
ਸ਼੍ਰਧਾ ਨਾਲ ਮੰਨੇ ਜਿਹੜਾ ਕਦੀ ਨਹੀਓਂ ਰੁਲਦਾ

ਨਾਮ ਦੇ ਸਮੁੰਦਰਾਂ 'ਚ ਵਹਿਣਾ ਬੰਦੇ ਸਿੱਖ ਲੈ
ਨਾਮ ਦੇ ਸਮੁੰਦਰਾਂ 'ਚ ਵਹਿਣਾ ਬੰਦੇ ਸਿੱਖ ਲੈ

ਰੱਬ ਦੀ ਰਜ਼ਾ ਦੇ ਵਿੱਚ...
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
(ਰਾਜ਼ੀ ਰਹਿਣਾ ਸਿੱਖ ਲੈ)

ਕਿਰਪਾ ਸਤਗੁਰੂ ਦੀ ਨਹੀਓਂ ਪਹਿਚਾਣਦਾ
ਕੀ ਹੈ ਤੇਰੇ ਮੰਨ 'ਚ ਉਹ ਸੱਭ ਕੁੱਝ ਜਾਣਦਾ
ਕਿਰਪਾ ਸਤਗੁਰੂ ਦੀ ਨਹੀਓਂ ਪਹਿਚਾਣਦਾ
ਕੀ ਹੈ ਤੇਰੇ ਮੰਨ 'ਚ ਉਹ ਸੱਭ ਕੁੱਝ ਜਾਣਦਾ

ਵਾਹਿਗੁਰੂ ਬੋਲ ਉਹਦੇ ਚਰਨੀ ਤੂੰ ਟਿਕ ਲੈ
ਵਾਹਿਗੁਰੂ ਬੋਲ ਉਹਦੇ ਚਰਨੀ ਤੂੰ ਟਿਕ ਲੈ

ਰੱਬ ਦੀ ਰਜ਼ਾ ਦੇ ਵਿੱਚ...
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਸਿੱਖ ਲੈ
(ਰਾਜ਼ੀ ਰਹਿਣਾ ਸਿੱਖ ਲੈ)



Credits
Writer(s): Bawa Gulzar, Traditional
Lyrics powered by www.musixmatch.com

Link