Farda - From "Afsar"

ਰੂਹ ਤਕ ਪਹੁੰਚੀ ਸੱਜਣਾ, ਤੱਕਣੀ ਤੇਰੀ ਵੇ
ਸੁਰਤ ਭੁਲਾਤੀ ਹੁਣ ਤਾਂ ਲਗਦਾ ਮੇਰੀ ਏ
ਮੋਹੱਬਤ ਵਾਲ਼ਾ ਆਬਸ਼ਾਰ ਵੀ ਹੋ ਗਿਆ ਏ
ਪੌਣਾਂ ਵਿੱਚ ਵੀ ਮਹਿਕਾਂ ਨੇ ਇਕਰਾਰ ਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਜ਼ਰਾ ਚੱਕ ਜ਼ਰੀਬ ਨੂੰ ਮਿਣਤੀ ਕਰ ਜਜ਼ਬਾਤਾਂ ਦੀ
ਤੇਰੇ ਕਰਕੇ ਕੱਟੀਆਂ ਜਾਗ-ਜਾਗ ਕੇ ਰਾਤਾਂ ਦੀ
ਤੂੰ ਆਖੇ ਤਾਂ ਜਿੱਤ ਲਊਂ ਸਾਰੀ ਦੁਨੀਆ ਨੂੰ
ਐਵੇਂ ਤਾਂ ਨਹੀਂ ਗੱਲਾਂ ਚੱਲਦੀਆਂ ਨੇ ਸਰਦਾਰ ਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਕੋਹ ਕਾਫ਼ ਦੀਆਂ ਪਰੀਆਂ ਵਰਗੀ ਲਗਦੀ ਐ
ਮੇਰਾ ਦਿਲ ਸਮੁੰਦਰ ਲਹਿਰਾਂ ਵਾਂਗੂ ਵੱਗਦੀ ਐ
ਦੋਵਾਂ ਨੂੰ ਤੱਕ ਕੇ ਚੰਨ ਸਲਾਮੀਆਂ ਪਾਊਗਾ
ਫ਼ਿਰ ਦੇਖੀ ਕਿਰਨਾਂ ਸਾਥੋਂ ਪਾਣੀ ਵਾਰਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ

ਫ਼ੁੱਲ ਵਿਛਾ ਦੂੰ ਤੈਨੂੰ ਸ਼ਹਿਰ ਅਮਲੋਹ ਤਾਂਈ
ਜੱਸੜਾ ਦਾ ਲਾੜਾ ਪੁੱਛਦੀ-ਪੁੱਛਦੀ ਤੂੰ ਆਈਂ
ਤੇਰੇ ਰੂਪ 'ਤੇ ਲੱਗੂ ਵੱਟਣਾ ਇਸ਼ਕੇ ਦਾ
ਫ਼ਿਰ ਦੇਖੀ ਮਹਿੰਦੀਆਂ ਤੈਨੂੰ ਕਿਵੇਂ ਸ਼ਿੰਗਾਰਦੀਆਂ

ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ
ਤੂੰ ਪੜ੍ਹਦੀ ਐ ਕੈਦੇ ਮੇਰੇ ਨਾਮ ਵਾਲ਼ੇ
ਤੇ ਮੈਂ ਬਣਾਉਣਾ ਫ਼ਰਦਾਂ ਤੇਰੇ ਪਿਆਰ ਦੀਆਂ



Credits
Writer(s): Tarsem Jassar, Rupinder Singh Guru
Lyrics powered by www.musixmatch.com

Link