Gaddari

ਹੱਥ ਪਾਉਣਾ ਇਸ ਖੱਬੀਖ਼ਾਨ ਜੱਟ ਨੂੰ
ਨੀ ਅੱਜ-ਕੱਲ੍ਹ ਦੇ ਸ਼ਲਾਰੂਆਂ ਦੀ ਖੇਡ ਨਈਂ
ਅਖਬਾਰਾਂ ਵਾਂਗੂ ਪਾੜ-ਪਾੜ ਸਿੱਟਦੀ
ਓ, ਨਾਲ਼ ਖੜ੍ਹੀ ਯਾਰਾਂ ਵਾਲ਼ੀ brigade ਨੀ

ਮੁੱਛਾਂ ਚਾੜ ਸਰਦਾਰ ਜਦੋਂ ਨਿੱਕਲੇ
ਓ, ਸੀਤ ਨਿੱਕਲੇ ਮੰਡੀਰ ਫੇਰ ਸਾਰੀ ਦਾ

ਛੇ ਫ਼ੁੱਟ ਦੇ...
ਫ਼ੁੱਟ ਦੇ ਸ਼ਰੀਰ ਵਿੱਚ ਅੱਲ੍ਹੜੇ
ਹੋ, ਕਿਤੇ ਕਿਣਕਾ ਨਈਂ ਰੱਖਿਆ ਗ਼ੱਦਾਰੀ ਦਾ
ਜਿੱਥੇ ਹੱਥਾਂ ਨਾਲ਼ ਲਾਈਆਂ ਸੁਣ, ਸੋਹਣੀਏ
ਮੁੱਲ ਸਿਰਾਂ ਨਾਲ਼ ਦੇਈਏ ਓਥੇ ਯਾਰੀ ਦਾ

ਹੋ, ਦੋਗਲੇ stunt ਨਹੀਂਓਂ ਖੇਡੀ ਦੇ
ਸ਼ਹਿ ਓਪਰੀ 'ਤੇ ਮੁੱਛਾਂ ਨਹੀਂਓਂ ਚਾੜ੍ਹੀਆਂ
ਤਾਂਹੀਓਂ ਹੁਣ ਤੱਕ ਹੁੰਦੇ ਆਉਂਦੇ ਚਰਚੇ
ਓ, ਅਸੀਂ ਯਾਰੀਆਂ 'ਚ ਤੀਵੀਆਂ ਨਈਂ ਵਾੜੀਆਂ

ਵੈਰੀ ਰੜਕੇ ਤਾਂ ਉਦੋਂ ਈ ਚੱਕ ਲਈਦਾ
ਹੋ, ਝਾਕਾ ਚੱਕਿਆ ਨਈਂ ਅੱਲ੍ਹੜ ਕੁਵਾਰੀ ਦਾ

ਛੇ ਫ਼ੁੱਟ ਦੇ...
ਫ਼ੁੱਟ ਦੇ ਸ਼ਰੀਰ ਵਿੱਚ ਅੱਲ੍ਹੜੇ
ਹੋ, ਕਿਤੇ ਕਿਣਕਾ ਨਈਂ ਰੱਖਿਆ ਗ਼ੱਦਾਰੀ ਦਾ
ਜਿੱਥੇ ਹੱਥਾਂ ਨਾਲ਼ ਲਾਈਆਂ ਸੁਣ, ਸੋਹਣੀਏ
ਮੁੱਲ ਸਿਰਾਂ ਨਾਲ਼ ਦੇਈਏ ਓਥੇ ਯਾਰੀ ਦਾ

ਜਿਓੰਦੇ ਅਣਖਾਂ ਨਾ' ਮਰਦੇ ਆਂ ਟੌਰ ਨਾ'
ਅਸੀਂ ਤੱਤੀਆਂ ਤਸੀਰਾਂ ਵਾਲ਼ੇ ਆਂ
ਹੁੰਦੀ ਚੋਟੀ ਦਿਆਂ ਬੰਦਿਆਂ 'ਚ ਗਿਣਤੀ
ਓ, ਬੀਬਾ ਧਾਕੜ ਜ਼ਮੀਰਾਂ ਆਲ਼ੇ ਆਂ

ਹੋ, ਬਾਪ-ਦਾਦੇ ਦੀ ਨਿਸ਼ਾਨੀ ਸਿਰ ਬੰਨ੍ਹੀ ਐ
ਹੋ, ਠੱਪਾ ਸੀਨੇ ਉੱਤੇ ਲੱਗਿਆ ਖ਼ੁਦਦਾਰੀ ਦਾ

ਛੇ ਫ਼ੁੱਟ ਦੇ...
ਫ਼ੁੱਟ ਦੇ ਸ਼ਰੀਰ ਵਿੱਚ ਅੱਲ੍ਹੜੇ
ਹੋ, ਕਿਤੇ ਕਿਣਕਾ ਨਈਂ ਰੱਖਿਆ ਗ਼ੱਦਾਰੀ ਦਾ
ਜਿੱਥੇ ਹੱਥਾਂ ਨਾਲ਼ ਲਾਈਆਂ ਸੁਣ, ਸੋਹਣੀਏ
ਮੁੱਲ ਸਿਰਾਂ ਨਾਲ਼ ਦੇਈਏ ਓਥੇ ਯਾਰੀ ਦਾ

ਗੁੰਡਾਗਰਦੀ ਦਾ ਸ਼ੌਂਕ ਨਹੀਂਓਂ ਰੱਖਿਆ
ਹੋ, ਅਸੀਂ ਯਾਰੀ 'ਚ belief ਕਰਦੇ
ਸਾਡੇ ਹੌਂਸਲੇ ਹਿੰਮਤ ਅਤੇ ਜ਼ੋਰ ਦੀ
ਹੋ, ਸਾਡੇ ਵੈਰੀ ਵੀ ਤਾਰੀਫ਼ ਕਰਦੇ

ਠੁੱਕ ਏਰੀਏ 'ਚ ਸਿੱਧੂ ਮੂਸੇ ਆਲ਼ੇ ਦੀ
ਰੋਹਬ ਹੁੰਦਾ ਜਿਵੇਂ ਬੱਤੀ ਸਰਕਾਰੀ ਦਾ

ਛੇ ਫ਼ੁੱਟ ਦੇ...
ਫ਼ੁੱਟ ਦੇ ਸ਼ਰੀਰ ਵਿੱਚ ਅੱਲ੍ਹੜੇ
ਹੋ, ਕਿਤੇ ਕਿਣਕਾ ਨਈਂ ਰੱਖਿਆ ਗ਼ੱਦਾਰੀ ਦਾ
ਜਿੱਥੇ ਹੱਥਾਂ ਨਾਲ਼ ਲਾਈਆਂ ਸੁਣ, ਸੋਹਣੀਏ
ਮੁੱਲ ਸਿਰਾਂ ਨਾਲ਼ ਦੇਈਏ ਓਥੇ ਯਾਰੀ ਦਾ

ਫ਼ੁੱਟ ਦੇ ਸ਼ਰੀਰ ਵਿੱਚ ਅੱਲ੍ਹੜੇ
ਹੋ, ਕਿਤੇ ਕਿਣਕਾ ਨਈਂ ਰੱਖਿਆ ਗ਼ੱਦਾਰੀ ਦਾ
ਜਿੱਥੇ ਹੱਥਾਂ ਨਾਲ਼ ਲਾਈਆਂ ਸੁਣ, ਸੋਹਣੀਏ
ਮੁੱਲ ਸਿਰਾਂ ਨਾਲ਼ ਦੇਈਏ ਓਥੇ ਯਾਰੀ ਦਾ



Credits
Lyrics powered by www.musixmatch.com

Link