Rim vs Jhanjar

ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
(RMG)

ਓ, ਸ਼ੌਕ ਸਾਰੇ ਪੂਰੇ ਠੋਕ-ਠੋਕ ਕਰਦਾ
ਮੈਨੂੰ ਸਾਰੇ ਕਿਹ ਤੋਂ ਰੋਕ-ਟੋਕ ਕਰਦਾ?
ਗੱਲਾਂ ਨਾਲ਼ ਸੁਪਨੇ ਦਿਖਾਉਨਾ ਐ
ਪਿੱਛੋਂ ਆਖ ਦਿੰਨਾ, "ਮੈਂ ਤਾਂ joke ਕਰਦਾਂ"

ਓ, ਸੁੰਨੇ-ਸੁੰਨੇ ਲਗਦੇ ਆਂ ਪੈਰ ਵੇ
ਤੁਰਿਆ ਨਾ ਜਾਵੇ ਮੋਰਾਂ ਵਾਂਗਰਾਂ

ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ

ਓ, ਅੱਖ ਤੇ ਬੰਦੂਕ ਦੋਨੇ ਤਾਂ ਕਰਕੇ
ਹਿੱਕ ਠੋਕ-ਠੋਕ ਮਸਲੇ ਨਬੇੜੇ ਵੇ
ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ
ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ

ਓ, ਅੱਖ ਤੇ ਬੰਦੂਕ ਦੋਨੇ ਤਾਂ ਕਰਕੇ
ਹਿੱਕ ਠੋਕ-ਠੋਕ ਮਸਲੇ ਨਬੇੜੇ ਵੇ
ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ
ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ

ਯਾਰਾਂ ਨਾਲ਼ night out ਵੱਜਦੇ
"ਕਿੱਥੇ ਰਹਿੰਦਾ?" ਪੁੱਛਦੀਆਂ ਚਾਦਰਾਂ

ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
(ਮੇਰੇ ਵੀ ਪਵਾ ਦੇ ਕਦੇ ਝਾਂਜਰਾਂ)

ਓ, ਕਰਨ ਘਰਾਲ਼ੇ ਆਲ਼ਾ, ਨਹੀਂ ਰੀਸ

ਓ, ਜਦੋਂ ਕਿਤੇ ਜਾਈਏ, ਕਹਿਨਾ, "ਜੁੱਤੀ ਝਾੜ ਕੇ"
"ਜੁੱਤੀ ਝਾੜ ਕੇ ਚੜ੍ਹੀਂ ਤੂੰ," ਇੰਜ ਕਹਿਨਾ ਐ
ਮੈਨੂੰ ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ
ਆਪ ਕਾਲ਼ੀਆਂ ਈ ਗੱਡੀਆਂ ਤੂੰ ਲੈਨਾ ਐ

ਜਦੋਂ ਕਿਤੇ ਜਾਈਏ, ਕਹਿਨਾ, "ਜੁੱਤੀ ਝਾੜ ਕੇ"
"ਜੁੱਤੀ ਝਾੜ ਕੇ ਚੜ੍ਹੀਂ ਤੂੰ," ਇੰਜ ਕਹਿਨਾ ਐ
ਮੈਨੂੰ ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ
ਆਪ ਕਾਲ਼ੀਆਂ ਈ ਗੱਡੀਆਂ ਤੂੰ ਲੈਨਾ ਐ

ਮੇਰਾ ਤਾਂ ਤੂੰ phone ਵੀ ਨਹੀਂ ਚੱਕਦਾ
ਮੈਨੂੰ ਜਿੱਥੇ ਕਹੇ ਓਥੇ ਹਾਜਰ ਆਂ

ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
(ਮੇਰੇ ਵੀ ਪਵਾ ਦੇ ਕਦੇ ਝਾਂਜਰਾਂ)

Deep Jandu
Parma Music

ਚਾਂਦੀ ਦੀਆਂ ਡੱਬੀਆਂ ਬਣਾ ਕੇ ਰੱਖਦਾ
ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ
ਅੱਡੀਆਂ ਨੇ ਸੁੰਨੀਆਂ ਮੈਂ ਪਾਉਣੋਂ ਜਕਦੀ
ਹੁਣ ਕਰਦਾ palazzo ਨੂੰ ਨਾ ਜੀਅ ਵੇ

ਓ, ਚਾਂਦੀ ਦੀਆਂ ਡੱਬੀਆਂ ਬਣਾ ਕੇ ਰੱਖਦਾ
ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ
ਅੱਡੀਆਂ ਨੇ ਸੁੰਨੀਆਂ ਮੈਂ ਪਾਉਣੋਂ ਜਕਦੀ
ਹੁਣ ਕਰਦਾ palazzo ਨੂੰ ਨਾ ਜੀਅ ਵੇ

ਘਰਾਲ਼ੇ ਦਾ Karan ਕਦੋਂ ਸੁਧਰੂ?
ਡਿੱਗੀ 'ਚ ਲਕੋ ਕੇ ਰੱਖੇ ਦਾਤਰਾਂ

ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਨਾ rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
(ਮੇਰੇ ਵੀ ਪਵਾ ਦੇ ਕਦੇ ਝਾਂਜਰਾਂ)

Sukh Sanghera



Credits
Writer(s): Deepjandukaranaujla Deepjandukaranaujla
Lyrics powered by www.musixmatch.com

Link