Gurpurab

ਕੋਈ ਐਸਾ ਪ੍ਰਕਾਸ਼ ਜਹਾਨੀ ਆਇਆ।
ਤੇ ਹੋ ਗਏ ਦੂਰ ਹਨੇਰੇ।
ਹੋ ਸਦੀਆਂ ਬਦੀ ਰਾਤ ਹੈ ਮੁਕੀ।
ਤੇ ਭਰੇ ਖੇੜਿਆਂ ਨਾਲ ਸਵੇਰੇ।
ਤੇ ਭਰੇ ਖੇੜਿਆਂ ਨਾਲ ਸਵੇਰੇ।
ਹੋਣ ਮੁਬਾਰਕ ਸਭ ਨੂੰ ਇਹ ਜੋ ਘੜੀਆਂ ਆਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ...

ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ।
ਬਾਣੀ ਰੂਪ ਚ ਕਰਨੇ ਸਭ ਨੂੰ ਜਾਪ ਲਾਇਆ।
ਜਗ ਨੂੰ ਤਾਰਨ ਵਾਲਾ ਜਗ ਤੇ ਆਪ ਆਇਆ।
ਬਾਣੀ ਰੂਪ ਚ ਕਰਨੇ ਸਭ ਨੂੰ ਜਾਪ ਲਾਇਆ।
ਸੁਕੀਆਂ ਕਲੀਆਂ ਦੇਖੀਆਂ ਮੈਂ ਜੋ।
ਫਿਰ ਮਹਿਕਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ...

ਉਨ੍ਹਾਂ ਲਿਖਦਾ ਮਤ ਜਿੰਨੀ ਹੈ ਕੈਲੇ ਨੂੰ।
ਪਾਰ ਉਤਾਰੀ ਦਾਤਾ ਦਿਲ ਦੇ ਮੈਲੇ ਨੂੰ।
ਉਨ੍ਹਾਂ ਲਿਖਦਾ ਮਤ ਜਿੰਨੀ ਹੈ ਕੈਲੇ ਨੂੰ।
ਪਾਰ ਉਤਾਰੀ ਦਾਤਾ ਦਿਲ ਦੇ ਮੈਲੇ ਨੂੰ।
ਭਲਾ ਹੋਵੇ ਸਰਬਤ ਦਾ ਇਹੋ ਆਸਾਂ ਲਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ...

ਦਰਸ਼ਨ ਵਾਲੀ ਪਿਆਸ ਲੱਗੀ ਸੀ ਨੈਣਾਂ ਨੂੰ।
ਸੰਗਤ ਵਿਚ ਜੁੜ ਬੈਠੇ ਵੀਰ ਤੇ ਭੈਣਾਂ ਨੂੰ।
ਦਰਸ਼ਨ ਵਾਲੀ ਪਿਆਸ ਲੱਗੀ ਸੀ ਨੈਣਾਂ ਨੂੰ।
ਸੰਗਤ ਵਿਚ ਜੁੜ ਬੈਠੇ ਵੀਰ ਤੇ ਭੈਣਾਂ ਨੂੰ।
ਧਨ ਗੁਰੂ ਤੇ ਧਨ ਗੁਰੂ ਦੀਆਂ ਕਿਰਤ ਕਮਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਗੁਰਪੁਰਬ ਦੀਆਂ ਸਾਰਿਆਂ ਨੂੰ ਹੋਣ ਵਧਾਈਆਂ ਜੀ।
ਹੋਣ ਮੁਬਾਰਕ ਸਭ ਨੂੰ...



Credits
Writer(s): Desi Routz, Maninder Kailey
Lyrics powered by www.musixmatch.com

Link