Rabba Ve - Studio

ਅੱਲਾਹ ਵੇ!
ਅੱਲਾਹ ਵੇ!
ਵੇ, ਅੱਲਾਹ!

ਜ਼ਿੰਦਗੀ ਸਿੱਧੀ ਕਰ ਦਿੰਦਾ
ਜ਼ਿੰਦਗੀ ਸਿੱਧੀ ਕਰ ਦਿੰਦਾ, ਸੱਬ ਕੁੱਜ ਪੁੱਠਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ, ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਨਾ ਦਿੱਤਾ ਪਿਆਰ, ਨਾ ਦਿੱਤਾ ਸਕੂਨ
ਸਾਡੀਆਂ ਰਗਾਂ 'ਚ ਕਾਲਾ ਖ਼ੂਨ
ਉਹ ਦਿੱਲ ਸਾਡਾ ਟੁੱਟਿਆ, ਟੁੱਟਿਆ, ਟੁੱਟਿਆ, ਟੁੱਟਿਆ
ਟੁੱਟਾ ਹੀ ਰਹਿ ਗਿਆ
ਉਹ ਮੇਰੀ ਵਾਰੀ 'ਤੇ ਲੱਗਦੈ, ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ, ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਅੱਲਾਹ ਵੇ!
ਅੱਲਾਹ ਵੇ!
ਵੇ, ਅੱਲਾਹ!

ਖ਼ਾਲੀ, ਖ਼ਾਲੀ, ਖ਼ਾਲੀ, ਪੰਨਿਆਂ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ਼ ਨੇ ਪਰ ਅੰਨਿਆਂ ਵਰਗੀ ਜ਼ਿੰਦਗੀ

ਯਾਰ ਦੇ ਪੈਰਾਂ ਦਾ ਬੰਨਕੇ
ਯਾਰ ਦੇ ਪੈਰਾਂ ਦਾ ਬੰਨਕੇ, ਜਾਨੀ ਜੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ, ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ, ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਮੇਰੇ ਹੀ ਆਪਣਿਆਂ ਨੂੰ, ਮੇਰੀ ਹੀ ਨਹੀਂ ਜ਼ਰੂਰਤ
ਮੈਨੂੰ ਅੱਜ ਤੱਕ ਕਦੇ ਨੀ ਆਏ, ਸੁਪਣੇ ਖੂਬਸੂਰਤ
ਮੇਰੇ ਹੀ ਆਪਣਿਆਂ ਨੂੰ, ਮੇਰੀ ਹੀ ਨਹੀਂ ਜ਼ਰੂਰਤ
ਮੈਨੂੰ ਅੱਜ ਤੱਕ ਕਦੇ ਨੀ ਆਏ, ਸੁਪਣੇ ਖੂਬਸੂਰਤ
ਸੁਪਣੇ ਖੂਬਸੂਰਤ!
ਜਿਨੂੰ ਮੈਂ ਚਾਇਆ, ਮੈਂ ਓਹੀ ਗਵਾਇਆ
ਮੈਨੂੰ ਐਥੇ ਕੋਈ ਸਮਝ ਨਾ ਪਾਇਆ
ਉਹ ਗੱਲ ਸਾਡਾ ਘੁੱਟਿਆ, ਘੁੱਟਿਆ, ਘੁੱਟਿਆ, ਘੁੱਟਿਆ
ਘੁੱਟਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ, ਤੂੰ ਅੱਲਾਹ ਸੁੱਤਾ ਹੀ ਰਹਿ ਗਿਆ

Credits
Writer(s): Jaani, B Praak
Lyrics powered by www.musixmatch.com

Link