Raseed

ਬੇਕਰਾਰੀਆਂ ਹੁੰਦੀਆਂ ਕੀਮਤੀ ਜੀ
ਹਾਸਿਲ ਇਹਨਾਂ ਵਿੱਚੋਂ ਇਤਮਿਨਾਨ ਹੋਵੇ
ਫ਼ਿਦਾ ਸੱਭ ਹੋਂਦੇ, ਤੂੰ ਨਿਸਾਰ ਹੋ ਜਾ
ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ

ਦਿਲਾ, ਹਾਰ ਤੇ ਸਹੀ, ਆਪਾਂ ਵਾਰ ਤੇ ਸਹੀ
ਇੱਥੇ ਹਾਰਿਆਂ ਦੀ ਉਚੀ ਸ਼ਾਨ ਹੋਵੇ
ਐਸੀ ਆਸ਼ਿਕੀ ਕਰੀਂ, Sartaaj ਸ਼ਾਇਰਾ
ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ

ਐਸੀ ਇਸ਼ਕ ਬਜ਼ਾਰ ਦੀ ਰੀਤ ਵੇਖੀ
ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾ
ਜੀਹਨੇ ਇਸ ਜਹਾਨ ਵਿੱਚ ਪੈਰ ਪਾਇਆ
ਉਹਦੀ ਗ਼ਮੀ ਕੋਈ, ਉਹਦੀ ਈਦ ਕੋਈ ਨਾ

ਇਸ਼ਕ ਜਿਹੀ ਅਸਾਨ ਕੋਈ ਸ਼ਹਿ ਵੀ ਨਹੀਂ
ਇਸ਼ਕ ਜਿਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾ
ਓਏ, ਤੂੰ ਅੰਦਰੋਂ ਹੀ ਲੱਭ, Sartaaj ਸ਼ਾਇਰਾ
ਛੱਡ ਬਾਹਰੋਂ ਮਿਲਣ ਦੀ ਉਮੀਦ ਕੋਈ ਨਾ

ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ
ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ
ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ
ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ
ਕਦੇ ਹੱਥਾਂ ਨੂੰ ਖੋਲ੍ਹਕੇ ਖੈਰ ਮੰਗੀਏ
ਕਦੇ ਚੀਸਾਂ 'ਚ ਮੁੱਠੀਆਂ ਨੂੰ ਕੱਸੀਏ ਜੀ

ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ
ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ
ਇਹੀ ਇਸ਼ਕ ਦਾ ਮੂਲ, Sartaaj ਸ਼ਾਇਰਾ
ਮਹਿਰਮ ਜਿਵੇਂ ਆਖੇ ਓਵੇਂ ਵੱਸੀਏ ਜੀ

ਇਹ ਉਦਾਸ ਦਿਸੇ, ਇਹ ਜੋ ਗ਼ਮਜ਼ਦਾ ਏ
ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ
ਇਹ ਉਦਾਸ ਦਿਸੇ, ਇਹ ਜੋ ਗ਼ਮਜ਼ਦਾ ਏ
ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ
ਇਹਨੂੰ ਪੁੱਛੋ ਕੀ ਖੱਟਿਆ ਏ ਦਿਲਬਰ ਚੋਂ
ਅੱਗੋਂ ਆਖੂ; "ਹੁਣ ਦਿਲਬਰ ਚੋਂ ਹਜ਼ੂਰ ਦਿਸਦਾ"

ਇਹਨਾਂ ਸੱਭ ਕੇ ਹੀ ਇਸ਼ਕ ਦੇ ਬਲਣ ਦੀਵੇ
ਇਹਨਾਂ ਕਰਕੇ ਮੋਹੱਬਤਾਂ ਚੋਂ ਨੂਰ ਦਿਸਦਾ
ਕਿੱਥੇ ਖੜ੍ਹਾ ਏ ਸੋਚੀਂ, Sartaaj ਸ਼ਾਇਰਾ
ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ

ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ
ਯਾ ਤਾਂ ਹਿਜਰ ਬਣ ਜਾ, ਯਾ ਵਿਸਾਰ ਬਣ ਜਾ
ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ
ਜਾਂ ਤਾਂ ਹਿਜਰ ਬਣ ਜਾ, ਯਾ ਵਿਸਾਰ ਬਣ ਜਾ
ਕਰਕੇ ਹੌਸਲਾ ਵੇ ਹੋ ਜਾ ਇੱਕੋ ਪਾਸੇ
ਜਾਂ ਤਾਂ ਕੱਖ ਬਣ ਜਾ, ਯਾ ਕਮਾਲ ਬਣ ਜਾ
ਯਾ ਤਾਂ ਨ੍ਹੇਰਿਆਂ ਨੂੰ ਸੀਨੇ ਨਾਲ਼ ਲਾ ਲੈ
ਯਾ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ

ਹੋਵੇ ਰਸ਼ਕ ਤੇਰੇ 'ਤੇ, Sartaaj ਸ਼ਾਇਰਾ
Sartaaj ਸ਼ਾਇਰਾ ਵੇ, Sartaaj ਸ਼ਾਇਰਾ
ਹੋਵੇ ਰਸ਼ਕ ਤੇਰੇ 'ਤੇ, Sartaaj ਸ਼ਾਇਰਾ
ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ
ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ
ਲੋਕੀ ਯਾਦ ਰੱਖਣ, ਤੂੰ ਮਿਸਾਲ ਬਣ ਜਾ



Credits
Writer(s): Jatinder Shah
Lyrics powered by www.musixmatch.com

Link