Gal

ਹੋ!
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ
ਓ, ਜਦ ਹੀਰੇ ਰੁਲਦੇ ਨੇ
ਹੀਰੇ ਰੁਲਦੇ ਨੇ, ਜਦ ਹੀਰੇ ਰੁਲਦੇ ਨੇ
ਤੇ ਅਸੀਂ ਕੋਲੇ ਹੀ ਵੇਚਾਂਗੇ
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ

ਘਰ-ਘਰ 'ਚ ਪਖੰਡੀਆਂ ਦੀ
ਇੱਕ ਫੋਟੋ ਮਿਲ਼ਦੀ ਏ
ਘਰ-ਘਰ 'ਚ ਪਖੰਡੀਆਂ ਦੀ
ਇੱਕ ਫੋਟੋ ਮਿਲ਼ਦੀ ਏ

ਜਦ ਬਾਬੇ ਹੀ ਰਹਿ ਗਏ ਨੇ
ਤੇ ਅਸੀਂ ਚੋਲੇ ਹੀ ਵੇਚਾਂਗੇ
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ

ਹੋ, ਮਿੱਟੀ ਦੇ ਸਰੀਰਾਂ ਦਾ
ਰਕਤ ਪਾਣੀ ਬਣ ਗਿਆ ਏ
ਮਿੱਟੀ ਦੇ ਸਰੀਰਾਂ ਦਾ
ਰਕਤ ਪਾਣੀ ਬਣ ਗਿਆ ਏ

ਜਦ ਸ਼ਹਿਰ ਹੀ ਕੱਚਾ ਏ
ਤੇ ਅਸੀਂ ਖੌਲੇ ਹੀ ਵੇਚਾਂਗੇ
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ

ਮਾਂ-ਭੈਣ ਦੀਆਂ ਗਾਲਾਂ ਦੇ ਗਾਣੇ ਬਣਦੇ ਨੇ
ਮਾਂ-ਭੈਣ ਦੀਆਂ ਗਾਲਾਂ ਦੇ ਗਾਣੇ ਬਣਦੇ ਨੇ

ਜਦ ਉੱਚਾ ਹੀ ਸੁਣਦਾ ਏ
ਤੇ ਅਸੀਂ ਰੌਲੇ ਹੀ ਵੇਚਾਂਗੇ
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ

ਸਾਡੇ ਘੱਸ ਗਏ ਹੱਥਾਂ 'ਚੋਂ
ਹੱਕ ਰੇਤ ਵਾਂਗ ਨਿੱਕਲੇ, ਹਾਏ!
ਹੋ, ਸਾਡੇ ਘੱਸ ਗਏ ਹੱਥਾਂ 'ਚੋਂ
ਹੱਕ ਰੇਤ ਵਾਂਗ ਨਿੱਕਲੇ

ਓ, ਜਦ ਪਾਈਆ ਹੀ ਮਿਲਦਾ ਏ
ਤੇ ਅਸੀਂ ਤੋਲਾ ਹੀ ਵੇਚਾਂਗੇ
ਗੱਲ ਵਜ਼ਨਾ ਵਾਲੀ ਏ
ਜ਼ਹਿਨਾ ਵਿੱਚ ਵੜਨੀ ਨਾ



Credits
Writer(s): Ranjodh Singh Cheema
Lyrics powered by www.musixmatch.com

Link