Tamanna

ਅੱਖਾਂ ਵਿੱਚ ਤੇਰੀਆਂ ਮੈਂ ਸਾਗਰਾਂ ਨੂੰ ਵੇਖਾਂ
ਤੇਰੀ ਬੁੱਕਲ ਵਿੱਚ ਆਕੇ ਨਿਘ ਸੂਰਜ ਦਾ ਸੇਕਾਂ
ਅੱਖਾਂ ਵਿੱਚ ਤੇਰੀਆਂ ਮੈਂ ਸਾਗਰਾਂ ਨੂੰ ਵੇਖਾਂ
ਤੇਰੀ ਬੁੱਕਲ ਵਿੱਚ ਆਕੇ ਨਿਘ ਸੂਰਜ ਦਾ ਸੇਕਾਂ

ਤੂੰ ਮਿਲੀ ਮੈਨੂੰ ਖੁਦਾ ਬਣ ਕੇ
ਮੇਰੀ ਮੰਜ਼ਿਲਾਂ ਦਾ ਕੋਈ ਰਾਹ ਬਣਕੇ
ਥੋਡੇ ਨਕਸ਼ ਹਜ਼ੂਰ ਕਿੰਨੇ ਸੋਹਣੇ ਆ

ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ
ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ

ਲੰਘਦੇ ਉਹ ਜਿੱਥੋਂ ਵੀ, ਬਹਾਰਾਂ ਖਿਲ ਜਾਂਦੀ ਆਂ
ਜਾਂਦੇ ਪਿਆਰ ਬਰਸਾਈ, ਸਾਡੀ ਪੁੱਛ ਹੀ ਨਹੀਂ
ਰੱਬ ਨੇ ਹੀਰੇ ਦੇ ਉਤੇ ਹੀਰਾ ਮੜ੍ਹ ਭੇਜਿਆ
ਖ਼ੂਬਸੂਰਤੀ ਤਾਂ ਥੋਡੀ, ਅਸੀ ਕੁਛ ਵੀ ਨਹੀਂ

ਏਥੋਂ ਅੱਗੇ ਕੋਈ ਰੀਝ ਨਹੀਂ
ਸੋਹਣੀ ਕੋਈ ਵੀ ਚੀਜ਼ ਨਹੀਂ
ਤਾਰੇ ਅੰਬਰਾਂ ਦੇ ਕਾਹਤੋਂ ਥੱਲੇ ਲਾਉਣੇ ਆਂ?

ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ
ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ

ਮੁੱਦਤਾਂ ਤੋਂ ਚਾਹੁੰਦੇ ਸੀ ਸਾਹਾਂ ਨਾਲ ਮਿਲਣਾ
ਇਹ ਸਾਡਾ ਵੀ ਸੀ ਖ਼ਾਬ, ਕੱਲੇ ਦਿਲ ਦਾ ਨਹੀਂ
ਜਦੋਂ ਤਕ ਤੇਰੇ ਬੋਲਾਂ ਵਿੱਚੋਂ ਫ਼ੁੱਲ ਨਹੀਓਂ ਕਿਰਦੇ
ਓਦੋਂ ਤਕ ਕੋਈ ਘਰਾਂ ਚੋਂ ਪੰਛੀ ਹਿੱਲਦਾ ਨਹੀਂ

ਤੂੰ ਉਤੋਂ ਆਈ ਪ੍ਰੀਤ ਜਿਹੀ
ਕੋਈ ਦੂਰੋਂ ਚਲਾਈ ਰੀਤ ਜਿਹੀ
ਬੁੱਲ੍ਹੇ ਹਵਾ ਦੇ ਵੀ ਲਗਦੇ ਪ੍ਰਾਹੁਣੇ ਆਂ

ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ
ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ

ਤਯ ਸੀ ਇਹ ਦੁਨੀਆ 'ਤੇ ਮੇਲ ਸਾਡਾ ਹੋਵਣਾ
ਅਸੀ ਮੰਗਿਆ ਖ਼ੁਦਾ ਤੋਂ ਤੈਨੂੰ ਸੱਭ ਮੰਨ ਕੇ
ਅੱਜ ਤਕ ਨਾ ਕਿਸੇ ਨੇ ਜਿਹਨੂੰ ਧਰਤੀ 'ਤੇ ਵੇਖਿਆ
ਅਸੀ ਕੀਤਾ ਐ ਤਾਂ ਪਿਆਰ ਤੈਨੂੰ ਰੱਬ ਮੰਨ ਕੇ

ਇਹ ਜ਼ਿੰਦਗੀ ਦੇਣੀ ਹਾਰ ਤੈਨੂੰ
ਲੈ ਕਹਿੰਦਾ ਅੱਜ ਉਡਾਰ ਤੈਨੂੰ
ਸਾਰੇ ਜਨਮ ਤੇਰੇ ਨਾ' ਮੈਂ ਬਿਤਾਉਣੇ ਆਂ

ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ
ਤਮੰਨਾ ਪੂਰੀ ਐ ਦਿਲ ਦੀ, ਜੋ ਤੂੰ ਮੈਨੂੰ ਐ ਮਿਲ ਗਈ
ਨੀ ਮੈਂ ਚੰਗੇ ਹੀ ਕਰਮ ਕੀਤੇ ਹੋਣੇ ਆਂ



Credits
Writer(s): Cheetah, Pixilar Studios
Lyrics powered by www.musixmatch.com

Link