Burn Out (Original)

DJ Flow
Karan Aujla

ਵੇ ਰਾਤ ਕਿਹੜਾ ਕਾਰਾ ਕਰਿਆ?
ਮੇਰੇ ਘਰ ਬਾਹਰ ਆ ਕੇ ਖੜ੍ਹਿਆ (ਹਾ-ਹਾ)
ਸ਼ੁਕਰ ਮਨਾਉਂਦੀ, ਸੋਹਣਿਆ
ਕਿਤੇ ਅੰਦਰ ਨਈਂ ਆ ਕੇ ਵੜਿਆ (thank god)

ਵੇ ਕੈਮਰੇ ਏਸ ਗੱਲੋਂ dad ਨੇ
ਮੇਰੇ ਉੱਤੇ ਸ਼ੱਕ, ਘਰ ਦੇ ਵੀ mad ਨੇ
ਵੇ ਕੱਲ੍ਹ police report ਕਰਤੀ
ਨਾਮ ਦੇਤਾ ਵਿੱਚ ਮੇਰੇ ਯਾਰ ਦਾ (DJ Flow, ਦੇ ਦੇਣ ਦੇ ਫਿਰ)

ਕਹਿੰਦੇ ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ
ਓ, ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ

ਮੇਰੇ ਤੋਂ ਰਹਿੰਦੇ ਪੁੱਛਦੇ ਆ, ਕੀਹਦੇ 'ਤੇ doubt?
ਉੱਚੀ-ਉੱਚੀ ਘਰ ਬਾਹਰ ਕਰਦੇ ਸੀ shout
ਤੇਰੇ attitude ਮੇਰੀ ਜਾਨ ਸੂਲੀ ਉੱਤੇ ਟੰਗਤੀ
ਕਿਹੜੀ ਖੁਸ਼ੀ ਵਿੱਚ ਕੀਤੇ ਸੀਗੇ burn out?

Labour ਸੀ witness ਤਾਕੀ ਥਾਣੀ ਝਾਕਦੇ
ਦੱਸਦੀ ਭੈਣ, ਕੱਲ ਘਰਦੇ ਸੀ ਆਖਦੇ
Case ਬੜਾ ਬਣੇ, ਸੋਹਣਿਆਂ
ਕੰਮ ਹੋਣਾ ਹੁਣ ਆਰ-ਪਾਰ ਦਾ
ਕੰਮ ਹੋਣਾ ਹੁਣ ਆਰ-ਪਾਰ ਦਾ

ਵੇ ਕੱਲ੍ਹ ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ
ਓ, ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ

ਓ, ਤੇਰੇ ਘਰ ਵਾਲਾ ਰਾਹ, ਕੁੜੇ ਫ਼ੜਦੇ alloy ਆ
ਕੰਮ ਵੀ ਤਾਂ ਲੈਣਾ exhaust ਪਵਾਏ ਆ
ਜਾਨ ਮੇਰੀ ਟੰਗਦੀ ਆ, ਕੁੜੀ ਕਹਿੰਦੇ ਮੰਗਦੀ ਆ
ਇਸੇ ਗੱਲੋਂ ਮਾੜੀ ਹੁੰਦੀ, ਜਿਹੜੀ ਮਿਲੀ ਸੰਗਦੀ ਆ

ਆਈ ਉੱਤੇ ਆਗਿਆ ਤਾਂ ਪਤਾ ਵੀ ਨਈਂ ਲੱਗਣਾ
ਜੀ ਕਿਹੜੀ ਗੱਡੀ ਆਉਂਦੀ ਆ?
ਤੇ ਭਲਾਂ ਉਹਦਾ ਰੰਗ ਕੀ ਆ?

ਤਾਪ ਚੜੂ, ਖੰਗ ਕੀ, ਇਹਦੇ ਵਿੱਚ ਸੰਗ ਕੀ?
ਸੋਨੇ ਆਲੀ ਵੰਗ ਕੀ, ਜੀ ਦੱਸੋ ਤਾਂ ਸਹੀ ਮੰਗ ਕੀ?
ਓ, ਲਿਖਲੋ report ਯਾਰ, ਮੈਂ ਤਾਂ ਪਹਿਲਾਂ ਹੀ ਫ਼ਰਾਰ
ਤੇਰੇ ਘਰ ਬਾਹਰ ਰਹਾਂ ਕਿਉਂਕਿ ਜੱਟ ਘਰੋਂ ਬਾਹਰ

ਹੱਥ ਨਈਂ ਮੈਂ ਪਾਉਣ ਦਿੰਦਾ, ਐਂ ਨਈਂ ਵਿਉਂਣ ਦਿੰਦਾ
ਦਿਨੇ ਅੱਖ ਲੱਗਣੀ ਨਈਂ, ਰਾਤੀ ਮੈਂ ਨਈਂ ਸੌਣ ਦਿੰਦਾ

ਸੋਹਣਿਆ ਕਸੂਤਾ ਤੂੰ ਵੀ ਫਸਣਾ ਐ ਖ਼ੂਬ ਵੇ
ਕਰਨਾ ਕੀ ਚਾਹੁਣਾ? ਇਦਾਂ ਕਰਕੇ proove ਵੇ
ਘਰਾਲੇ ਦੇ Karan, ਮੈਨੂੰ ਹੱਥੋਂ ਤੂੰ ਗਵਾਏਂਗਾ
ਤੇਰੇ ਚੱਕਰਾਂ 'ਚ ਕਹਿੰਦੇ ਹੋਣਾ ਐਥੋਂ move ਵੇ

Farm 'ਚ ਘਰ ਕਹਿੰਦੇ ਪਾ ਲੈਣਾ ਏ
ਕੰਧਾਂ ਉੱਤੇ ਕੱਚ ਵੀ ਲਵਾ ਲੈਣਾ ਏ
ਬਾਹਲੇ ਵੈਲੀ ਬੰਦੇ, ਔਜਲੇ, ਘਰੇ ਵੀ ਕੋਈ ਨੀ ਵਾੜਦਾ

ਕਹਿੰਦੇ ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ
ਓ, ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ

ਵੇ ਕੱਲ੍ਹ ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ
ਓ, ਗੱਡੀ ਬੜਕਾਂ ਸੀ ਮਾਰਦੀ
ਇੱਕ ਮੁੰਡਾ ਲਲਕਾਰੇ ਮਾਰਦਾ



Credits
Writer(s): Dj Flow
Lyrics powered by www.musixmatch.com

Link