Yaari

ਥੋੜ੍ਹਾ feeling'an ਦਾ ਰੱਖ ਲੈ ਧਿਆਨ ਵੇ
ਕਰੀ ਇੰਨਾ ਕੁ ਤੂੰ ਇੱਕ ਅਹਿਸਾਨ ਵੇ
ਇਹ ਉਮੀਦ ਕਦੇ ਸਾਥ ਨਹੀਓਂ ਛੱਡੇਗਾ
ਜਾਣ ਬਣਕੇ ਤੂੰ ਜਾਣ ਨਹੀਓਂ ਕੱਢੇਗਾ
(ਬਣਕੇ ਤੂੰ ਜਾਣ ਨਹੀਓਂ ਕੱਢੇਗਾ)

ਮਾਸੂਮਿਅਤ ਲੁੱਟ ਜੇ ਗਈ, ਹਾਸਾ ਉਡ ਜੂ ਚਿਹਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ

ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨਈਂ ਖੜੂਗਾ, ਤੇਰੇ ਨਾਲ ਮੈਂ ਖੜੂੰਗੀ
ਓ, ਜਿੰਨਾ ਤੂੰ ਕਰੇਂਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨਈਂ ਖੜੂਗਾ, ਤੇਰੇ ਨਾਲ ਮੈਂ ਖੜੂੰਗੀ

ਤਾਂ ਵੀ ਜੇ ਸ਼ੱਕ ਆ ਤੈਨੂੰ, ਪੁੱਛ ਲੈ ਰੱਬ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ

ਜੇ ਤੂੰ ਛੱਡਣਾ ਵੀ ਹੋਇਆ, ਇਨਕਾਰ ਨਈਂ ਕਰੂੰਗੀ
ਇਹੇ ਗੱਲ ਵੱਖਰੀ ਕਿ ਫ਼ਿਰ ਪਿਆਰ ਨਈਂ ਕਰੂੰਗੀ
Nikk, ਛੱਡਣਾ ਵੀ ਹੋਇਆ, ਇਨਕਾਰ ਨਈਂ ਕਰੂੰਗੀ
ਇਹੇ ਗੱਲ ਵੱਖਰੀ ਕਿ ਫ਼ਿਰ ਪਿਆਰ ਨਈਂ ਕਰੂੰਗੀ

ਸਾਫ਼-ਸਿੱਧਾ ਦੱਸ ਦਈਂ ਜੇ ਮਨ ਭਰ ਗਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀਂ ਜੇ ਨਿਭੂਗੀ ਤੇਰੇ ਤੋਂ



Credits
Writer(s): Nikk
Lyrics powered by www.musixmatch.com

Link