Kikkaran De Phull

ਮੋਰਨੀ ਵੀ ਝਾਂਜਰਾਂ ਦਾ ਭਾਅ ਪੁੱਛੀ ਜਾਂਦੀ ਸੀ
ਕੂੰਜ ਕੱਲ੍ਹ ਬੇਲਿਆਂ ਦਾ ਰਾਹ ਪੁੱਛੀ ਜਾਂਦੀ ਸੀ

ਮੋਰਨੀ ਵੀ ਝਾਂਜਰਾਂ ਦਾ ਭਾਅ ਪੁੱਛੀ ਜਾਂਦੀ ਸੀ
ਕੂੰਜ ਕੱਲ੍ਹ ਬੇਲਿਆਂ ਦਾ ਰਾਹ ਪੁੱਛੀ ਜਾਂਦੀ ਸੀ
ਹਵਾ ਨੇ ਲਿਆਂਦੀਆਂ ਸਿਆਲਕੋਟੋਂ ਡੋਰੀਆਂ
ਸਾਡੇ ਘਰੇ ਢੁੱਕੀਆਂ ਨੇ ਧੁੱਪਾਂ ਅੱਜ ਗੋਰੀਆਂ
ਕੱਢੀ ਜੁਗਨੂੰਆਂ ਜੱਗ ਰੁਸ਼ਨਾ ਹੋ ਗਿਆ

ਨੀ ਅੱਜ, ਨੀ ਅੱਜ...
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ...

ਚੁੰਨੀਆਂ ਦੇ ਨਾਲ ਅੱਜ ਬਨਕੇ ਭੰਬੀਰੀਆਂ
ਘੁੰਮਦੇ ਵਰੋਲ਼ੇ ਨਾਲ ਕੱਢਾਂਗੇ ਸਕੀਰੀਆਂ
(ਘੁੰਮਦੇ ਵਰੋਲ਼ੇ ਨਾਲ ਕੱਢਾਂਗੇ ਸਕੀਰੀਆਂ)

ਚੁੰਨੀਆਂ ਦੇ ਨਾਲ ਅੱਜ ਬਨਕੇ ਭੰਬੀਰੀਆਂ
ਘੁੰਮਦੇ ਵਰੋਲ਼ੇ ਨਾਲ ਕੱਢਾਂਗੇ ਸਕੀਰੀਆਂ
ਮਾਰ-ਮਾਰ ਛਾਲਾਂ ਵੇਖੋ ਚੜ੍ਹੀ ਜਾਣ ਮਹਿੰਦੀਆਂ
ਚਾਂਦੀ ਦੀਆਂ ਝਾਂਜਰਾਂ ਪੁਆੜੇ ਮੁੱਲ ਲੈਂਦੀਆਂ
ਤੀਰ ਅੱਖੀਆਂ ਚੋਂ ਖਿੱਚ ਕੇ ਚਲਾ ਹੋ ਗਿਆ

ਨੀ ਅੱਜ, ਨੀ ਅੱਜ...
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ...

ਹੁੰਦੀ ਕਿੰਨੀ ਸੋਹਣੀ ਚੀਜ਼ ਏ ਜਵਾਨੀ
ਕਿ ਹਾਣੀਆਂ ਨੂੰ ਹਾਣ ਮਿਲ ਗਏ
ਪਾ ਕੇ ਬੋਲੀਆਂ ਗਿੱਧੇ 'ਚ ਜਦੋਂ ਨੱਚੀ
ਹਵੇਲੀਆਂ ਦੇ ਥੰਮ੍ਹ ਹਿਲ ਗਏ
ਪਾ ਕੇ ਬੋਲੀਆਂ ਗਿੱਧੇ 'ਚ ਜਦੋਂ ਨੱਚੀ
ਹਵੇਲੀਆਂ ਦੇ ਥੰਮ੍ਹ ਹਿਲ ਗਏ

ਵਿਆਹ ਵਾਲ਼ੀ ਜੋੜੀ ਲੋਕੀ ਵੇਖਦੇ ਹੀ ਰਹਿ ਗਏ
ਗੁਲਾਨਾਰੀ ਕੰਧਾਂ 'ਤੇ ਬਦਾਮੀ ਫ਼ੁੱਲ ਪੈ ਗਏ
(ਗੁਲਾਨਾਰੀ ਕੰਧਾਂ 'ਤੇ ਬਦਾਮੀ ਫ਼ੁੱਲ ਪੈ ਗਏ)

ਵਿਆਹ ਵਾਲ਼ੀ ਜੋੜੀ ਲੋਕੀ ਵੇਖਦੇ ਹੀ ਰਹਿ ਗਏ
ਗੁਲਾਨਾਰੀ ਕੰਧਾਂ 'ਤੇ ਬਦਾਮੀ ਫ਼ੁੱਲ ਪੈ ਗਏ
ਚੰਨ ਨਾਲ ਚਾਨਣੀ ਵੀ ਕਰੂਗੀ ਕਲੋਲ ਨੀ
ਸੱਤਾਂ ਅੰਬਰਾਂ 'ਚ ਅੱਜ ਵੱਜ ਜਾਣੇ ਢੋਲ ਨੀ
ਲੱਡੂ ਸ਼ਗਣਾ ਦਾ ਮੱਲੋ-ਮੱਲੀ ਖਾ ਹੋ ਗਿਆ

ਨੀ ਅੱਜ, ਨੀ ਅੱਜ...
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ ਵਿਆਹ ਹੋ ਗਿਆ
ਨੀ ਅੱਜ ਕਿੱਕਰਾਂ ਦੇ ਫ਼ੁੱਲਾਂ ਦਾ...



Credits
Writer(s): Harmanjeet Harmanjeet, Singh Gurchet
Lyrics powered by www.musixmatch.com

Link