Pinjraa

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ

ਜੇ ਮੈਂ ਨਿਕਲ਼ਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
ਜੇ ਮੈਂ ਨਿਕਲ਼ਾ...
ਜੇ ਮੈਂ ਨਿਕਲ਼ਾ ਬਾਹਰ, ਮੈਨੂੰ ਦਿਸਣਾ ਮੇਰਾ ਯਾਰ
ਕਦੇ ਨਹੀਂ ਮਿਲਨਾ ਜੀਹਨੇ, ਲੱਖਾਂ ਤਰਲੇ ਪਾਵਾਂ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਦੇ ਵਿੱਚ ਸਾੜੋ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਂਵਾਂ

ਮੈਨੂੰ ਸਮਝ ਕੇ ਮਿੱਟੀ, ਪੈਰਾਂ ਦੇ ਵਿੱਚ ਹਰ ਦਿਣ ਰੋਲਿਓ
ਮੈਨੂੰ "ਕਾਫ਼ਿਰ," "ਕਮਲ਼ਾ," "ਆਸ਼ਿਕ," ਮੈਨੂੰ ਕੀ-ਕੀ ਬੋਲਿਓ

ਮੈਨੂੰ ਯਾਰ ਭੁਲਾਦੇ ਰੱਬਾ, ਮੈਨੂੰ ਕੁੱਝ ਨਾ ਯਾਦ ਰਹੇ
ਯਾਰ ਭੁਲਾਦੇ (ਯਾਰ ਭੁਲਾਦੇ)
ਮੈਨੂੰ ਯਾਰ ਭੁਲਾਦੇ ਰੱਬਾ, ਮੈਨੂੰ ਕੁੱਝ ਨਾ ਯਾਦ ਰਹੇ
ਤੇ ਭੁੱਲ ਜਾਵਣ, ਹਾਏ, ਮੈਨੂੰ ਉਹਦੇ ਘਰ ਦੀਆਂ ਰਾਹਾਂ

ਮੈਨੂੰ ਪਿੰਜਰੇ ਦੇ ਵਿੱਚ ਕੈਦ ਕਰੋ, ਮੈਂ ਨਾ ਉੜਨਾ ਚਾਹਵਾਂ
ਐਸਾ ਮੈਂ ਪਰਿੰਦਾ ਹਾਂ ਜੀਹਨੂੰ ਮਾਰ ਦੇਣ ਹਵਾਵਾਂ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਰੱਜ ਕੇ ਧੁੱਪਾਂ ਦੇ ਵਿੱਚ ਸਾੜੋ
ਮੈਨੂੰ ਧੁੱਪਾਂ ਦੇ ਵਿੱਚ ਸਾੜੋ, ਮੈਨੂੰ ਖਾਵਣ ਇਹ ਛਾਂਵਾਂ

Credits
Writer(s): B Praak, Jaani Unknown Composer
Lyrics powered by www.musixmatch.com

Link