Laung Laachi Title Track

ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ
(ਤੇਰੇ ਪਿੱਛੇ ਆਂ ਗਵਾਚੀ, ਤੇਰੇ ਪਿੱਛੇ ਆਂ ਗਵਾਚੀ)
ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ

ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ
ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ

ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ, ਮੁੰਡਿਆ

ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ

ਹਾਂ, ਮੇਰੇ ਸੁੰਨੇ-ਸੁੰਨੇ ਪੈਰ, ਤੂੰ ਤਾਂ ਜਾਨਾ ਰਹਿਨੈ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ, ਲੈਦੇ ਝਾਂਜਰਾਂ ਦਾ ਜੋੜਾ

ਜਿਹੜਾ ਵਿਕਦਾ ਬਜ਼ਾਰਾਂ ਵਿਚ ਆਮ ਵੇ, ਮੁੰਡਿਆ

ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ
ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ
ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ

ਹਾਂ, ਰੁੱਖੇ ਵਾਲ਼ਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿੱਚ ਬਾਂਹਵਾਂ, ਧੁੱਪਾਂ ਬਣ ਜਾਣ ਛਾਵਾਂ
ਹਾਏ, ਰੁੱਖੇ ਵਾਲ਼ਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਂਹਵਾਂ ਵਿੱਚ ਬਾਂਹਵਾਂ, ਧੁੱਪਾਂ ਬਣ ਜਾਣ ਛਾਵਾਂ

ਤੈਨੂੰ ਲਿਖਿਆ ਹਵਾਵਾਂ 'ਤੇ ਪੈਗ਼ਾਮ ਵੇ, ਮੁੰਡਿਆ

ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ
ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ
ਸੰਦਲੀ-ਸੰਦਲੀ ਨੈਣਾਂ ਵਿੱਚ ਤੇਰਾ ਨਾਮ ਵੇ, ਮੁੰਡਿਆ

Credits
Writer(s): Gurmeet Singh, Harmanjit
Lyrics powered by www.musixmatch.com

Link