Savaal

ਸੋਚਦੀ ਆਂ ਪੂਰੀ ਗੱਲ ਖੋਲੂੰ ਅੱਜ ਮੈਂ
ਚੁੱਪ ਨਹੀਓ ਰਹਿਣਾ ਪੂਰਾ ਬੋਲੂੰ ਅੱਜ ਮੈਂ
(ਚੁੱਪ ਨਹੀਓ ਰਹਿਣਾ ਪੂਰਾ ਬੋਲੂੰ ਅੱਜ ਮੈਂ)
ਸੋਚਦੀ ਆਂ ਪੂਰੀ ਗੱਲ ਖੋਲੂੰ ਅੱਜ ਮੈਂ
ਚੁੱਪ ਨਹੀਓ ਰਹਿਣਾ ਪੂਰਾ ਬੋਲੂੰ ਅੱਜ ਮੈਂ
ਪਰ ਪਤਾ ਨਹੀਂ ਕੀ ਉਹਦਿਆਂ ਨੈਣਾ 'ਚ ਜਾਦੂ ਐ?
ਮੂਹਰੇ ਜਾ ਕੇ ਸਾਂਹ ਮੇਰੇ ਸੁੱਕ ਜਾਂਦੇ ਨੇ

ਉਹਦੇ ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ
ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ

ਸਾਰਾ ਦਿਨ ਯਾਰੀਆਂ ਨਿਭਾਉਂਦਾ ਰਹਿੰਦਾ ਐ
ਅੱਲੜ੍ਹ ਦਾ ਦਿਲ ਤੜਫਾਉਂਦਾ ਰਹਿੰਦਾ ਐ
(ਅੱਲੜ੍ਹ ਦਾ ਦਿਲ ਤੜਫਾਉਂਦਾ ਰਹਿੰਦਾ ਐ)
ਸਾਰਾ ਦਿਨ ਯਾਰੀਆਂ ਨਿਭਾਉਂਦਾ ਰਹਿੰਦਾ ਐ
ਅੱਲੜ੍ਹ ਦਾ ਦਿਲ ਤੜਫਾਉਂਦਾ ਰਹਿੰਦਾ ਐ
ਪਰ ਕਰਾਂ ਕੀ? ਮੈਂ ਉਹਦੇ ਹਾਸਿਆਂ ਦੇ ਵਿੱਚ ਨੀ
ਨਿੱਕੇ-ਮੋਟੇ ਰੋਸੇ ਮੇਰੇ ਲੁੱਕ ਜਾਂਦੇ ਨੇ

ਉਹਦੇ ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ
ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ

ਪਿਆਰ ਕਰਦਾ ਐ ਪਰ ਝੱਲਦਾ ਨਹੀਂ ਨੱਖਰੇ
ਚੰਦਰੇ ਦੇ ਥੋਹੜੇ ਜਿਹੇ ਅਸੂਲ ਵੱਖਰੇ
(ਚੰਦਰੇ ਦੇ ਥੋਹੜੇ ਜਿਹੇ ਅਸੂਲ ਵੱਖਰੇ)
ਪਿਆਰ ਕਰਦਾ ਐ ਪਰ ਝੱਲਦਾ ਨਹੀਂ ਨੱਖਰੇ
ਚੰਦਰੇ ਦੇ ਥੋਹੜੇ ਜਿਹੇ ਅਸੂਲ ਵੱਖਰੇ
ਅੜਬਾਈ ਮੈਨੂੰ ਉਹਦੀ ਹੋਰ ਵੀ ਐ ਜੱਚਦੀ
ਤਾਂਹੀਓ ਅਰਮਾਨ ਮੇਰੇ ਝੁੱਕ ਜਾਂਦੇ ਨੇ

ਉਹਦੇ ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ
ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ

Gill ਲੈਜੂਗਾ ਵਿਆਹ ਕੇ ਮੈਨੂੰ ਰੋਂਦੇ ਪਿੰਡ ਨੂੰ
ਇਹੀ ਗੱਲ ਚਾੜ੍ਹਦੀ ਸਾਰੂਰ ਜ਼ਿੰਦ ਨੂੰ
(ਇਹੀ ਗੱਲ ਚਾੜ੍ਹਦੀ ਸਾਰੂਰ ਜ਼ਿੰਦ ਨੂੰ)
Gill ਲੈਜੂਗਾ ਵਿਆਹ ਕੇ ਮੈਨੂੰ ਰੋਂਦੇ ਪਿੰਡ ਨੂੰ
ਇਹੀ ਗੱਲ ਚਾੜ੍ਹਦੀ ਸਾਰੂਰ ਜ਼ਿੰਦ ਨੂੰ
ਕੋਲ ਬਹਿਕੇ ਚੜ੍ਹਦੀ ਰਹਿੰਦੀ ਆ ਕੰਬਣੀ
ਪਿੱਛੋਂ ਯਾਦ ਵਿੱਚ ਦੰਦ ਬੁੱਲ੍ਹ ਟੁੱਕ ਜਾਂਦੇ ਨੇ

ਉਹਦੇ ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ
ਮੁੱਖੜੇ 'ਤੇ ਅੱਖ ਮੇਰੀ ਖੜ੍ਹ ਜਾਂਦੀ ਐ
'ਤੇ ਬੁੱਲ੍ਹਾਂ 'ਚੋਂ ਸਵਾਲ ਫਿਰ ਮੁੱਕ ਜਾਂਦੇ ਨੇ

Credits
Writer(s): Gill Raunta, Preet Hundal
Lyrics powered by www.musixmatch.com

Link